Patiala Help Club Logo

ਅਦਾਲਤ ਨੇ ਘਰ ਵਾਲੀ ਨੂੰ ਸਾੜਨ ਦੀ ਕੋਸਿ਼ਸ਼ ਕਰਨ ‘ਤੇ ਸੁਣਾਈ ਉਮਰ ਕੈਦ ਦੀ ਸਜ਼ਾ

ਗੁਰਦਾਸਪੁਰ, 29 ਅਕਤੂਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਵਿਖੇ ਅਦਾਲਤ ਵਲੋਂ ਘਰ ਵਾਲੀ ਨੂੰ ਸਾੜਨ ਦੀ ਕੋਸਿ਼ਸ਼ ਦੇ ਦੋੋਸ਼ ਹੇਠ ਉਮਰ ਕੈਦ (Life imprisonment) ਦੀ ਸਜ਼ਾ ਤੇ ਜੁਰਮਾਨਾ ਕੀਤਾ ਗਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਪਿੰਡ ਪਨਿਆੜ ਵਿਖੇ ਵਿਆਹੀ ਜਿਸ ਮਹਿਲਾ ਨੂੰ ਉਸਦੇ ਪਤੀ ਵਲੋਂ ਜਾਨੋਂ ਮਾਰਨ (kill) ਤੋਂ ਬਾਅਦ ਉਸਦੀ ਲਾਸ਼ ਨੂੰ ਘਰ ਦੇ ਵਿਹੜੇ ਵਿਚ ਹੀ ਸਾੜਨ ਦਾ ਯਤਨ ਕੀਤਾ ਗਿਆ ਸੀ ਵਿਚ ਮਹਿਲਾ ਦੀ ਪਛਾਣ ਮਹਿੰਦਰ ਕੌਰ ਉਰਫ ਗੁੱਡੋ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਹਾਂ ਪਤੀ-ਪਤਨੀ ਵਿਚਕਾਰ ਸਮੇਂ ਸਮੇਂ ਤੇ ਅਕਸਰ ਹੀ ਲੜਾਈ-ਝਗੜਾ ਹੁੰਦਾ ਰਹਿੰਦਾ ਸੀ ।

ਕੌਣ ਹੈ ਇਹ ਪਤੀ ਜਿਸਨੂੰ ਸੁਣਾਈ ਗਈ ਹੈ ਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ

ਪ੍ਰਾਪਤ ਸੂਚਨਾ ਮੁਤਾਬਕ ਮਾਨਯੋਗ ਅਦਾਲਤ ਵਲੋਂ ਜਿਸ ਵਿਅਕਤੀ ਨੂੰ ਆਪਣੀ ਪਤਨੀ ਨੂੰ ਪਹਿਲਾਂ ਜਾਨੋ ਮਾਰਨ ਅਤੇ ਫਿਰ ਉਸਦੀ ਲਾਸ਼ ਨੂੰ ਸਾੜਨ (cremate the body) ਦੀ ਕੋਸਿ਼ਸ਼ ਕਰਨ ਦੇ ਦੋਸ਼ ਹੇੇਠ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ ਸੁਣਾਈ ਗਈ ਹੈ ਦੀ ਪਛਾਣ ਸੰਸਾਰ ਚੰਦ ਦੇ ਤੌਰ ‘ਤੇ ਹੋਈ ਹੈ ।

Advertisement

punjab hockey