Patiala Help Club Logo

ਸਕੀਆਂ ਭੈਣਾਂ ਦੇ ਕਤਲ ਮਾਮਲੇ ’ਚ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਚੰਡੀਗੜ੍ਹ, 9 ਫਰਵਰੀ 2026 : ਅੱਜ ਤੋਂ 7 ਸਾਲ ਪਹਿਲਾਂ ਹੋਏ ਦੋਹਰੇ ਕਤਲ ਕਾਂਡ (Double murder case) ਮਾਮਲੇ ਵਿਚ ਮਾਨਯੋਗ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਇਕ ਅਹਿਮ ਫ਼ੈਸਲਾ ਲਿਆ ਹੈ ।

ਕੀ ਸੀ ਦੋਹਰਾ ਕਤਲ ਕਾਂਡ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-22 ਵਿਖੇ ਜੋ ਅੱਜ ਤੋਂ ਸੱਤ ਸਾਲ ਪਹਿਲਾਂ ਦੋ ਸਕੀਆਂ ਭੈਣਾਂ ਦਾ ਕਤਲ ਜਿਸ ਨੌਜਵਾਨ ਵਲੋਂ ਸੁਤਰੰਤਰਤਾ ਦਿਵਸ ਵਾਲੇ ਦਿਨ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਅੱਜ ਜਿਲਾ ਅਦਾਲਤ (District Court) ਨੇ ਆਪਣਾ ਅੰਤਿਮ ਫ਼ੈਸਲਾ ਸੁਣਾਉਂਦਿਆਂ ਕੁਲਦੀਪ ਸਿੰਘ (Kuldeep Singh) ਨੂੰ ਹੱਤਿਆ ਦੇ ਜੁਰਮ ਵਿਚ ਉਮਰ ਕੈਦ (Life imprisonment) ਦੀ ਸਜ਼ਾ ਸੁਣਾ ਦਿੱਤੀ ਹੈ ।  ਇਥੇ ਹੀ ਬਸ ਨਹੀਂ ਮਾਨਯੋਗ ਅਦਾਲਤ (Court) ਨੇ ਜੀਰਕਪੁਰ ਵਾਸੀ ਕੁਲਦੀਪ ਸਿੰਘ ਨੂੰ ਉਪਰੋਕਤ ਸਜ਼ਾ ਦੇ ਨਾਲ-ਨਾਲ 30 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ।

Advertisement