Patiala Help Club Logo

ਬੱਚੇ ਨੂੰ ਪਟਕ-ਪਟਕ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਸੁਣਵਾਈ ਫਾਂਸੀ ਦੀ ਸਜ਼ਾ

ਫਿਰੋਜ਼ਾਬਾਦ, 10 ਜੁਲਾਈ 2026 : ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਿਰੋਜ਼ਾਬਾਦ ਦੇ ਸ਼ਹਿਰ ਸਿ਼ਕੋਹਾਬਾਦ ਵਿਖੇ ਬੱਚੇ ਨੂੰ ਪਟਕ-ਪਟਕ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ (Death penalty) ਸੁਣਾਈ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਸੁਣਾਈ ਗਈ ਹੈ ਫਾਂਸੀ ਦੀ ਸਜ਼ਾ

ਮਿਲੀ ਜਾਣਕਾਰੀ ਅਨੁਸਾਰ ਸਿ਼ਕੋਹਾਬਾਅਦ ਵਿਖੇ ਲੰਘੀ 30 ਮਈ ਨੂੰ ਡੇਢ ਸਾਲਾ ਮਾਸੂਮ ਆਰਵ ਨਾਮ ਦੇ ਬੱਚੇ ਨੂੰ ਪਟਕ-ਪਟਕ ਕੇ ਮੌਤ (Death by thumping) ਦੇ ਘਾਟ ਉਤਾਰਨ ਵਾਲੇ ਵਿਅਕਤੀ ਨੂੰ ਅੱਜ ਮਾਨਯੋਗ ਕੋਰਟ ਵਲੋਂ ਸਿਰਫ਼ 41 ਦਿਨਾਂ ਦੇ ਅੰਦਰ-ਅੰਦਰ ਫ਼ੈਸਲਾ ਸੁਣਾਉਂਦਿਆਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ।

ਕੀ ਕਾਰਨ ਰਿਹਾ ਬੱਚੇ ਨੂੰ ਮਾਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਜਿਸ ਵਿਅਕਤੀ ਵਿਰਾਜ ਉਰਫ਼ ਜਤਿੰਦਰ ਪਾਠਕ (Viraj alias Jatinder Pathak) ਨੇ ਬੱਚੇ ਨੂੰ ਇਸ ਤਰ੍ਹਾਂ ਜਾਨੋਂ ਮਾਰਨ ਦੇ ਕਾਰਜ ਨੂੰ ਅੰਜਾਮ ਦਿੱਤਾ ਹੈ ਦਾ ਮੁੱਖ ਕਾਰਨ ਬੱਚੇ ਦੀ ਮਾਂ ਨਾਲ ਇਕ ਪਾਸੜ ਪਿਆਰ ਦੇ ਚਲਦਿਆਂ ਵਿਆਹ ਕਰਵਾਉਣ ਦੀ ਜਿੱਦ ਹੈ । ਬੱਚੇ ਆਰਵ ਜਿਸਦਾ ਵਿਆਹ ਬਦਾਯੂੰ ਦੇ ਸਿਆਰਾਮ ਨਗਰ ਦੇ ਰਹਿਣ ਵਾਲੇ ਸੁਮਿਤ ਉਰਫ ਪ੍ਰਿਅੰਕ ਨਾਲ ਸੀ ਪਰ ਘਰੇਲੂ ਝਗੜੇ ਦੇ ਚਲਦਿਆਂ ਉਹ ਤਲਾਕ ਲੈਣਾ ਚਾਹੁੰਦੀ ਸੀ, ਜਿਸਦੇ ਚਲਦਿਆਂ ਰਿਸ਼ਤੇ ਵਿਚ ਫੁਫੇਰਾ ਦਿਓਰ ਲੱਗਦੇ ਵਿਰਾਜ ਵਲੋਂ ਵਾਰ-ਵਾਰ ਬੱਚੇ ਦਾ ਬਹਾਨਾ ਦੇ ਕੇ ਵਿਆਹ ਨਾ ਕਰਵਾਉਣ ਤੇ ਬੱਚੇ ਨੂੰ ਰਸਤੇ ਦਾ ਰੋੜਾ ਸਮਝਦਿਆਂ ਵਿਰਾਜ ਨੇ ਜਾਨੋਂ ਹੀ ਮਾਰ ਦਿੱਤਾ ।

Advertisement