Patiala Help Club Logo

ਅਦਾਲਤ ਨੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਤੇ ਪ੍ਰੇਮੀ ਨੂੰ ਸੁਣਾਈ ਮੌਤ ਦੀ ਸਜ਼ਾ

ਮੇਰਠ, 17 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇੇਰਠ ਦੀ ਅਦਾਲਤ ਵਲੋਂ ਪਤੀ ਦਾ ਕਤਲ ਕਰਨ ਵਾਲੀ ਪਤਨੀ ਅਤੇ ਪ੍ਰੇਮੀ ਨੂੰ ਮੌਤ ਦੀ ਸਜ਼ਾ (Death penalty) ਸੁਣਾਏ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪਤੀ ਦਾ ਕਤਲ ਕਰਕੇ ਮੰਜੇ ‘ਤੇ ਸੱਪ ਛੱਡਣ ਵਾਲੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਜੋ ਮੇਰਠ ਵਿਖੇ ਅਦਾਲਤ (Court) ਵਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ ਦੀ ਪਛਾਣ ਰਵਿਤਾ ਅਤੇ ਅਮਰਦੀਪ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਦੋਹਾਂ ਨੂੰ ਅਦਾਲਤ ਵਲੋਂ ਸਜ਼ਾ ਤੋਂ ਇਲਾਵਾ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ ।

ਕੀ ਹਵਾਲਾ ਦਿੱਤਾ ਗਿਆ ਅਦਾਲਤ ਵਲੋਂ ਫ਼ੈਸਲੇ ਵਿਚ

ਪ੍ਰਾਪਤ ਸੂਚਨਾ ਮੁਤਾਬਕ ਅਦਾਲਤ ਵਲੋਂ ਦਿੱਤੇ ਗਏ ਫ਼ੈਸਲੇ ਵਿਚ ਸੱਤਿਆਵਾਨ-ਸਵਿੱਤਰੀ ਦੇ ਵਿਆਹੁਤਾ ਰਿਸ਼ਤੇ ਦਾ ਹਵਾਲਾ ਦਿੰਦਿਆਂ ਕਿਹਾ, “ਸਵਿੱਤਰੀ ਆਪਣੇ ਪਤੀ ਦੇ ਪ੍ਰਾਣ ਯਮਰਾਜ ਤੋਂ ਵਾਪਸ ਲੈ ਆਈ ਸੀ, ਜਦਕਿ ਪਤਨੀ ਰਵਿਤਾ ਨੇ ਵਿਆਹੁਤਾ ਰਿਸ਼ਤੇ ਦੇ ਭਰੋਸੇ ਦਾ ਕਤਲ ਕੀਤਾ। ਇਸ ਲਈ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ । ਜਿਕਰਯੋਗ ਹੈ ਕਿ ਲੰਘੇ ਦਿਨਾਂ ਮੇਰਠ ਵਿਖੇ ਵਾਪਰੇ ਨੀਲੇ ਡਰੰਮ ਕਤਲ ਕਾਂਡ ਦੇ ਦੋਸ਼ੀਆਂ ਨੂੰ ਵੀ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ ।

Advertisement