ਲੁਧਿਆਣਾ, 16 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਤੋਂ ਉਤਰ ਪ੍ਰਦੇਸ਼ ਲਿਜਾਏ ਜਾ ਰਹੇ ਗਊ ਮਾਸ (Beef) ਦੀ ਇਕ ਵੱਡੀ ਪੇਖ ਗੱਡੀ ਅਤੇ ਦੋ ਤਸਕਰਾਂ ਸਮੇਤ ਪਕੜੇ ਜਾਣ ਦਾ ਸਮਾਚਾਰ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੁਲਸ ਅਤੇ ਗਊ ਰੱਖਿਅਕਾਂ (Cow protectors) ਵੱਲੋਂ ਕੀਤੀ ਚੌਕਸੀ ਨਾਲ ਇੱਕ ਵੱਡੇ ਗਊ ਤਸਕਰੀ ਗਿਰੋਹ (Cow smuggling gang) ਦਾ ਉਸ ਵੇਲੇ ਪਰਦਾਫਾਸ਼ ਹੋਇਆ ਹੈ ਜਦੋਂ ਇੱਕ ਮਹਿੰਦਰਾ ਜੀਪ ‘ਚੋਂ ਲਗਭਗ 17 ਕੁਇੰਟਲ ਬੀਫ (ਗਊ ਦਾ ਮਾਸ) ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਖੇਪ ਅੰਮ੍ਰਿਤਸਰ ਤੋਂ ਉੱਤਰ ਪ੍ਰਦੇਸ਼ (Uttar Pradesh) ਲਿਜਾਈ ਜਾ ਰਹੀ ਸੀ । ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਹੈ, ਜਿਨ੍ਹਾਂ ‘ਚੋਂ ਦੋ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ ।
ਕਿਸ ਦੀ ਸਿ਼ਕਾਇਤ ਤੇ ਹੋਈ ਕਾਰਵਾਈ
ਪਟਿਆਲਾ ਦੀ ਨਿਊ ਪ੍ਰੋਫੈਸਰ ਕਲੋਨੀ ਦੇ ਵਸਨੀਕ ਸਿ਼ਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਹੈ ਕਿ ਉਸਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਕ ਮਹਿੰਦਰਾ ਜੀਪ ਵੱਡੀ ਮਾਤਰਾ ‘ਚ ਬੀਫ ਉੱਤਰ ਪ੍ਰਦੇਸ਼ ਲਿਜਾ ਰਹੀ ਹੈ । ਇਸ ਜਾਣਕਾਰੀ ਦੇ ਆਧਾਰ ‘ਤੇ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਦਰਸ਼ਨ ਸਿੰਘ ਨਾਲ ਮਿਲ ਕੇ ਲੰਘੇ ਦਿਨੀਂ ਲਾਡੋਵਾਲ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕੀਤੀ । ੳਨ੍ਹਾਂ ਦੱਸਿਆ ਕਿ ਜੀਪ ਨੰਬਰ ਯੂ. ਪੀ. -11 ਸੀ. ਟੀ. -0682) ਆਉਂਦੇ ਹੀ ਰੋਕ ਲਈ ਗਈ । ਜੀਪ ਦੀ ਤਲਾਸ਼ੀ ਲੈਣ ‘ਤੇ 17 ਕੁਇੰਟਲ ਬੀਫ ਬਰਾਮਦ ਹੋਇਆ। ਦੋਵਾਂ ਤਸਕਰਾਂ ਨੂੰ ਤੁਰੰਤ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਕੀ ਕੁਮਾਰ ਅਤੇ ਹੁਸੈਨ ਨੇ ਤਸਕਰੀ ਦੇ ਰਸਤੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਹੇਲ ਅਤੇ ਸਮੀਰ ਨੇ ਗਊਆਂ ਨੂੰ ਵੱਢ ਕੇ ਜੀਪ ‘ਚ ਲੱਦਿਆ ਸੀ । ਇਹ ਖੇਪ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਮੁਹੰਮਦ ਤਸਿਮ ਅਤੇ ਕੇਸਰ ਨੂੰ ਪਹੁੰਚਾਈ ਜਾਣੀ ਸੀ । ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲਾਡੋਵਾਲ ਪੁਲਸ ਸਟੇਸ਼ਨ ਨੇ ਤੁਰੰਤ ਕਾਰਵਾਈ ਕੀਤੀ ਹੈ । ਮਾਮਲੇ ਵਿਚ ਕੁੱਲ ਛੇ ਵਿੱਕੀ ਕੁਮਾਰ (ਗ੍ਰਿਫ਼ਤਾਰ), ਹੁਸੈਨ (ਗ੍ਰਿਫ਼ਤਾਰ), ਮੁਹੰਮਦ ਤਸਿਮ, ਕੇਸਰ, ਸੁਹੇਲ ਅਤੇ ਸਮੀਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ।
ਮਾਸਟਰ ਮਾਈਂਡ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ
ਪੁਲਸ ਇਸ ਸਮੇਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਅੰਮ੍ਰਿਤਸਰ ਵਿੱਚ ਗਊ ਹੱਤਿਆ ਦੇ ਮੁੱਖ ਮੁਲਜ਼ਮਾਂ ਅਤੇ ਉੱਤਰ ਪ੍ਰਦੇਸ਼ ‘ਚ ਸਥਿਤ ਇਸ ਨੈੱਟਵਰਕ ਦੇ ਮਾਸਟਰਮਾਈਂਡ ਨੂੰ ਛੇਤੀ ਫੜਿਆ ਜਾ ਸਕੇ।








