ਦਿੱਲੀ `ਚ ਗਊਵੰਸ਼ ਦੀ ਬਲੀ `ਤੇ ਦਰਜ ਹੋਵੇਗਾ ਅਪਰਾਧਿਕ ਮਾਮਲਾ

ਨਵੀਂ ਦਿੱਲੀ, 23 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਗਊਵੰਸ਼ ਦੀ ਬਲੀ (Sacrifice of the cow) ਦੇਣ ‘ਤੇ ਅਪਰਾਧਕ ਮਾਮਲਾ ਦਰਜ ਕਰਨ ਲਈ ਸਿੱਧੇ ਤੌਰ ਤੇ ਆਖਿਆ ਗਿਆ ਹੈ ।

ਕੀ ਆਖਿਆ ਹੈ ਵਿਕਾਸ ਮੰਤਰੀ ਨੇ

ਦਿੱਲੀ ਦੇ ਵਿਕਾਸ ਮੰਤਰੀ ਕਪਿਲ ਮਿਸ਼ਰਾ (Development Minister Kapil Mishra) ਨੇ ਬਕਰੀਦ ਤੋਂ ਕੁਝ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ `ਚ ਗਊਆਂ, ਵੱਛਿਆਂ, ਊਠਾਂ ਤੇ ਹੋਰ ਮਨਾਹੀ ਵਾਲੇ ਜਾਨਵਰਾਂ ਦੀ ਬਲੀ ਦੇਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ । ਇਸ ਵਿਰੁੱਧ ਅਪਰਾਧਿਕ ਮਾਮਲਾ (Criminal case) ਦਰਜ ਕੀਤਾ ਜਾਵੇਗਾ । ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਇਕ ਪੋਸਟ `ਚ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ 28 ਮਈ ਨੂੰ ਆਉਣ ਵਾਲੇ ਤਿਉਹਾਰ ਦੌਰਾਨ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਕੀ ਚਿਤਾਵਨੀ ਦਿੱਤੀ ਗਈ ਹੈ

ਉਨ੍ਹਾਂ ਚਿਤਾਵਨੀ ਦਿੱਤੀ ਕਿ ਜਨਤਕ ਥਾਵਾਂ, ਗਲੀਆਂ ਤੇ ਸੜਕਾਂ `ਤੇ ਪਸ਼ੂਆਂ ਦੀ ਬਲੀ ਦੇਣ ਦੀ ਇਜਾਜ਼ਤ ਨਹੀਂ ਹੈ । ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਬਲੀ ਤੋਂ ਬਾਅਦ ਸੀਵਰ, ਨਾਲੀਆਂ ਜਾਂ ਜਨਤਕ ਥਾਵਾਂ `ਤੇ ਕੂੜਾ ਸੁੱਟਣ ਦੀ ਸਖ਼ਤ ਮਨਾਹੀ ਹੈ । ਬਲੀ ਸਿਰਫ਼ ਅਧਿਕਾਰਤ ਥਾਵਾਂ `ਤੇ ਹੀ ਦਿੱਤੀ ਜਾ ਸਕਦੀ ਹੈ । ਅਣ-ਅਧਿਕਾਰਤ ਥਾਵਾਂ `ਤੇ ਜਾਨਵਰ ਵੇਚਣ ਤੇ ਖਰੀਦਣ ਦੀ ਵੀ ਮਨਾਹੀ ਹੈ ।