ਸ੍ਰੀਨਗਰ, 21 ਫਰਵਰੀ 2026 : ਭਾਰਤ ਦੇਸ਼ ਦੇ ਸ੍ਰੀਨਗਰ (Srinagar) ਵਿਖੇ ਇਕ ਬੁਲਟ ਪਰੂਫ ਗੱਡੀ ਦੇ ਅਚਾਨਕ ਹੀ ਕੰਟਰੋਲ ਗੁਆ ਬੈਠਣ ਕਾਰਨ ਨਹਿਰ ਵਿਚ ਡਿੱਗਣ (Falling into the canal) ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਹਾਦਸੇ ਵਿਚ ਕਿੰਨੇ ਜਵਾਨ ਹੋਏ ਜ਼ਖ਼ਮੀ
ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਵਿਖੇ ਜੋ ਬੁਲਟ ਪਰੂਫ ਗੱਡੀ (Bulletproof vehicle) ਸੜਕ ਤੋਂ ਤਿਲਕ ਕੇ ਨਹਿਰ ਵਿਚ ਜਾ ਡਿੱਗੀ ਹੈ ਵਿਚ ਸੀ. ਆਰ. ਪੀ. ਐਫ. ਜਵਾਨ ਸਵਾਰ ਸਨ, ਜਿਸ ਕਾਰਨ 7 ਦੇ ਕਰੀਬ ਜਵਾਨ ਜ਼ਖ਼ਮੀ ਹੋ ਗਏ ਹਨ । ਜੋ ਜਵਾਨ ਜ਼ਖ਼ਮੀ (Injured) ਹੋ ਗਏ ਹਨ ਨੂੰ ਇਲਾਜ ਲਈ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਐਸ.ਕੇ. ਆਈ. ਐਮ. ਐਸ.), ਸੌਰਾ ਭੇਜਿਆ ਗਿਆ । ਜ਼ਖ਼ਮੀਆਂ ਵਿਚ ਜ਼ਖਮੀਆਂ ਦੀ ਪਛਾਣ ਨਗਿੰਦਰ ਸਿੰਘ (36), ਅਜੀਤ ਕੁਮਾਰ ਰਾਮ (36), ਰਾਜ ਕਿਸ਼ੋਰ ਰਾਏ (40), ਅਮਿਤ ਕੁਮਾਰ ਯਾਦਵ (38), ਰਾਜਧਨ ਰਾਮ (55), ਮਨਕਰ ਕੁਮਾਰ (40) ਅਤੇ ਨੀਰਜ ਕੁਮਾਰ (45) ਵਜੋਂ ਹੋਈ ਹੈ ।
ਕਿਵੇਂ ਵਾਪਰਿਆ ਹਾਦਸਾ
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅਹਿਮਦ ਨਗਰ ਦੇ ਡਗਪੋਰਾ ਰੋਡ `ਤੇ ਉਸ ਸਮੇਂ ਵਾਪਰਿਆ ਜਦੋਂ ਇਕ ਬੁਲੇਟ-ਪਰੂਫ ਬੰਕਰ ਵਾਹਨ ਦੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਵਾਹਨ ਸੜਕ ਤੋਂ ਤਿਲਕ ਗਿਆ ਅਤੇ ਨਹਿਰ ਵਿਚ ਡਿੱਗ ਗਿਆ । ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀ ਕਰਮਚਾਰੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ ਅਤੇ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ ਹਨ ।










