Patiala Help Club Logo

ਡੀ. ਸੀ. ਦੇ ਗੰਨਮੈਨ ਨੇ ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਮਾਰ ਖੁਦ ਵੀ ਕੀਤੀ ਖੁਦਕੁਸ਼ੀ

ਮਾਨਸਾ, 20 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਡਿਪਟੀ ਕਮਿਸ਼ਨਰ ਦੇੇ ਗੰਨਮੈਨ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਮਾਰਨ  (shoot) ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਹੈ ।

ਕੌਣ ਕੌਣ ਹਨ ਜਿਨ੍ਹਾਂ ਦੀ ਹੋ ਗਈ ਮੌਤ

ਮਿਲੀ ਜਾਣਕਾਰੀ ਅਨੁਸਾਰ ਮਾਨਸਾ ਵਿਖੇ ਜੋ ਅੱਜ ਸਵੇਰ ਵੇਲੇ ਇਕ ਪੁਲਸ ਅਧਿਕਾਰੀ ਵਲੋਂ ਜੋ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਦੇ ਚਲਦਿਆਂ ਪੁਲਸ ਅਧਿਕਾਰੀ ਅਤੇ ਇਕ ਪੁੱਤਰ ਦੀ ਮੌਤ (Death) ਹੋ ਗਈ ਹੈ ਵਿਚ ਗੁਰਵਿੰਦਰ ਸਿੰਘ ਅਤੇ ਜੋੋਤ ਦੇ ਤੌਰ ਤੇ ਹੋਈ ਹੈ । ਜਦੋਂ ਕਿ ਗੰਨਮੈਨ ਦੀ ਜਖਮੀ ਪਤਨੀ ਅਤੇ ਦੂਸਰੇ ਪੁੱਤਰ ਨੂੰ ਗੰਭੀਰ ਹਾਲਤ ਨੂੰ ਦੇਖਦਿਆਂ ਹਸਪਤਾਲ ਰੈਫਰ ਕਰ ਦਿੱਤਾ ਗਿਆ ।

ਕੌਣ ਕੌਣ ਹਨ ਪਤਨੀ ਤੇ ਪੁੱਤਰ ਜੋ ਬਚ ਗਏ

ਪ੍ਰਾਪਤ ਸੂਚਨਾ ਮੁਤਾਬਕ ਆਪਣੇ ਹੀ ਪਤੀ ਵਲੋਂ ਗੋਲੀਆਂ ਚਲਾ ਕੇ ਜਖਮੀ ਕੀਤੇ ਗਏ ਵਿਅਕਤੀਆਂ ਵਿਚੋਂ ਜੋ ਗੰਨਮੈਨ ਦੀ ਪਤਨੀ ਤੇ ਪੁੱਤਰ ਬਚ ਗਏ ਹਨ ਵਿਚ ਪਤਨੀ ਦੀ ਪਛਾਣ ਹਰਪ੍ਰੀਤ ਕੌਰ ਅਤੇ ਪੁੱਤਰ ਦੀ ਪਛਾਣ ਦਿਲਸ਼ਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਗੰਨਮੈਨ ਗੁਰਵਿੰਦਰ ਸਿੰਘ ਮਾਨਸਾ ਦੇ ਡਿਪਟੀ ਕਮਿਸ਼ਨਰ ਕੋੋਲ ਤਾਇਨਾਤ ਸਨ ।

Advertisement