Patiala Help Club Logo

300 ਸਰਕਾਰੀ ਸੇਵਾਵਾਂ ਲਈ ‘ਡੀ. ਜੀ. ਪੰਜਾਬ ਪੋਰਟਲ ਲਾਂਚ : ਅਮਨ ਅਰੋੜਾ

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਦੇ ਗੁੱਡ ਗਵਰਨੈਂਸ ਅਤੇ ਆਈ. ਟੀ. ਮੰਤਰੀ ਅਮਨ ਅਰੋੜਾ (Aman Arora) ਵਲੋਂ ਬੀਤੇ ਦਿਨੀਂ ਪੰਜਾਬ ਸੂਬੇ ਦਾ ਏਕੀਕ੍ਰਿਤ ਡਿਜੀਟਲ ਪੋਰਟਲ (Integrated digital portal) ਲਾਂਚ ਕੀਤਾ ਗਿਆ ਹੈ ।

ਕਿੰਨੇ ਵਿਭਾਗ ਦੀਆਂ ਮਿਲਣਗੀਆਂ ਸੇਵਾਵਾਂ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜੋ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਜੋ ਬੀਤੇ ਦਿਨੀਂ ਏਕੀਕ੍ਰਤ ਡਿਜ਼ੀਟਲ ਪੋਰਟਲ ਲਾਂਚ ਕੀਤਾ ਗਿਆ ਹੈ ਇਸ ਪੋਰਟਲਦੇ ਮਾਧਿਅਮ ਨਾਲ਼ 12 ਵਿਭਾਗਾਂ ਦੀਆਂ 300 ਤੋਂ ਵੱਧ ਸਰਕਾਰੀ ਸੇਵਾਵਾਂ ਇਕ ਹੀ ਮੋਬਾਈਲ-ਫੈਂਡਲੀ ਪਲੇਟਫਾਰਮ `ਤੇ ਮੁਹੱਈਆ ਹੋਣਗੀਆਂ । ਸਰਕਾਰ ਨੇ ਅਗਲੇ 2 ਮਹੀਨਿਆਂ `ਚ 800 ਤੋਂ ਵੱਧ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਵੀ ਇਸ `ਪੋਰਟਲ ਨਾਲ-ਜੋੜਨ ਦਾ ਟੀਚਾ ਰੱਖਿਆ ਹੈ ।

ਕਿਹੜੀਆਂ ਕਿਹੜੀਆਂ ਮਿਲਣਗੀਆਂ ਸਰਕਾਰੀ ਸੇਵਾਵਾਂ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੋਰਟਲ ਰਾਹੀਂ ਜਨਮ-ਮੌਤ ਸਰਟੀਫਿਕੇਟ, ਮੈਡੀਕਲ ਫਿਟਨੈੱਸ ਸਰਟੀਫਿਕੇਟ, ਹਥਿਆਰ ਲਾਇਸੈਂਸ, ਵਿਆਹ ਰਜਿਸਟ੍ਰੇਸ਼ਨ, ਕਿਰਤ ਵੈੱਲਫੇਅਰ ਯੋਜਨਾਵਾਂ, ਯੋਜਨਾਵਾਂ, ਜਾਇਦਾਦ ਜਾਇਦਾਦ ਤਬਾਦਲਾ, ਪੁਲਸ ਵੈਰੀਫਿਕੇਸ਼ਨ, ਆਮਦਨ ਅਤੇ ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਪਾਣੀ ਦੇ ਕਨੈਕਸ਼ਨ ਸਮੇਤ ਅਨੇਕਾਂ ਸੇਵਾਵਾਂ ਆਨ-ਲਾਈਨ ਮਿਲ ਸਕਣਗੀਆਂ । ਹਰੇਕ ਅਰਜ਼ੀ ਲਈ ਸਮਾਂ-ਹੱਦ ਤੈਅ ਹੋਵੇਗੀ ਅਤੇ ਦੇਰੀ ਹੋਣ `ਤੇ ਸਬੰਧਤ ਅਧਿਕਾਰੀ ਦੇ ਰਿਕਾਰਡ `ਚ ਇਸ ਦਾ ਜ਼ਿਕਰ ਹੋਵੇਗਾ ।

ਕੀ ਆਖਿਆ ਕੈਬਨਿਟ ਮੰਤਰੀ ਪੰਜਾਬ ਅਰੋੜਾ ਨੇ

ਮੰਤਰੀ ਨੇ ਕਿਹਾ ਕਿ `ਗੁੱਡ ਗਵਰਨੈਂਸ ਮੇਰਾ ਮਿਸ਼ਨ ਹੈ` ਅਤੇ ਪੰਜਾਬ ਸਰਕਾਰ (Punjab Government) ਦਾ ਉਦੇਸ਼ ਨਾਗਰਿਕਾਂ ਨੂੰ,ਬਿਨਾਂ ਖੱਜਲ-ਖੁਆਰੀ, ਰਿਸ਼ਵਤ ਜਾਂ ਸਿਫਾਰਸ਼ ਦੇ ਸਮਾਂਬੱਧ ਸੇਵਾਵਾਂ ਉਪਲਬਧ ਕਰਵਾਉਣਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਦੂਰ-ਅੰਦੇਸ਼ੀ ਸੋਚ ਸਦਕਾ ਹੀ ਇਹ ਸਭ ਕੁੱਝ ਸੰਭਵ ਹੋ ਸਕਿਆ ਹੈ ।

Advertisement