ਗੁਰਾਇਆ, 30 ਜੁਲਾਈ 2026 : ਪੰਜਾਬ ਦੇ ਸ਼ਹਿਰ ਗੋਰਾਇਆ (Goraya) ਵਿਖੇ ਇਕ ਟਰੱਕ ਵਲੋਂ ਸਕੂਟਰੀ ਸਵਾਰ ਨੂੰ ਟੱਕਰ ਮਾਰ ਦੇਣ ਦੇ ਕਾਰਨ ਧੀ ਦੀ ਮੌਤ ਤੇ ਮਾਂ ਜਖਮੀ (Injured) ਹੋ ਗਈ ਹੈ ।
ਕੌਣ ਉਤਰ ਗਿਆ ਮੌਤ ਦੇ ਘਾਟ ਤੇ ਕੌਣ ਹੋਇਆ ਜਖਮੀ
ਮਿਲੀ ਜਾਣਕਾਰੀ ਅਨੁਸਾਰ ਗੁਰਾਇਆ ਦੇ ਨੇੜੇ ਜੋ ਅੱਜ ਇਕ ਸੜਕ ਹਾਦਸੇ (Road accidents) ਦੌਰਾਨ ਟਰੱਕ ਵਲੋਂ ਸਕੂਟਰੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਗਈ ਹੈ ਦੇ ਕਾਰਨ ਜੋ ਸਕੂਟਰੀ ਤੇ ਆਪਣੀ ਮਾਂ ਨਾਲ ਸਵਾਰ ਬੱਚੀ ਨਿਤਾਸ਼ਾ ਦੀ ਮੌਤ (Death) ਹੋ ਗਈ ਹੈ ਜਦੋਂ ਕਿ ਸਕੂਟਰੀ ਚਲਾ ਰਹੀ ਬੱਚੀ ਦੀ ਮਾਂ ਵੰਦਨਾ ਜਖਮੀ ਹੋ ਗਈ ਹੈ । ਦੱਸਣਯੋਗ ਹੈ ਕਿ ਵੰਦਨਾ ਸਕੂਟਰੀ ਤੇ ਆਪਣੇ ਦੋ ਬੱਚਿਆਂ ਨਿਤਾਸ਼ਾ ਤੇ ਆਰੂਸ਼ ਨਾਲ ਪਿੰਡ ਪਤਾਰਾ (ਰਾਮਾ ਮੰਡੀ) ਤੋਂ ਲੁਧਿਆਣਾ ਜਾ ਰਹੀ ਸੀ ।
ਪੁਲਸ ਨੇ ਟਰੱਕ ਤੇ ਚਾਲਕ ਦੋਹਾਂ ਨੂੰ ਕਾਬੂ ਕਰ ਲਿਆ
ਐੱਸ. ਐੱਸ. ਐੱਫ. ਦੀ ਟੀਮ (S. S. F. Team) ਵੱਲੋਂ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਪਾਣੀ ਪਿਲਾਇਆ ਗਿਆ ਅਤੇ ਤੁਰੰਤ ਥਾਣਾ ਗੁਰਾਇਆ ਪੁਲਸ ਨੂੰ ਸੂਚਿਤ ਕੀਤਾ ਗਿਆ । ਡਿਊਟੀ ਅਫ਼ਸਰ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੂੰ ਟਰੱਕ ਅਤੇ ਉਸ ਦੇ ਚਾਲਕ ਨੂੰ ਹਵਾਲੇ ਕਰ ਦਿੱਤਾ ਗਿਆ । ਇਸ ਤੋਂ ਬਾਅਦ ਪੁਲਸ ਦੀ ਮੌਜੂਦਗੀ ਵਿੱਚ ਮ੍ਰਿਤਕ ਬੱਚੀ ਦੀ ਦੇਹ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ । ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।









