Patiala Help Club Logo

ਦਿੱਲੀ ਪੁਲਸ ਦੀ ਹਿਰਾਸਤ ਵਿਚ ਬੰਦ ਦੀਪਕੇ ਦੀ ਦਾਦੀ ਦਾ ਹੋਇਆ ਦੇਹਾਂਤ

ਨਵੀਂ ਦਿੱਲੀ, 10 ਅਕਤੂਬਰ 2026 : ਕਾਕਰੋਚ ਜਨਤਾ ਪਾਰਟੀ (Cockroach Janata Party) ਦੇ ਸੰਸਥਾਪਕ ਅਭਿਜੀਤ ਦੀਪਕੇ ਜੋ ਦਿੱਲੀ ਪੁਲਸ ਦੀ ਹਿਰਾਸਤ ਵਿਚ ਹਨ ਦੀ ਦਾਦੀ ਦਾ ਦੇਹਾਂਤ (Grandmother’s passing) ਹੋ ਜਾਣ ਦਾ ਸਮਾਚਾਰ ਹੈ।

ਕੀ ਕਾਰਨ ਰਿਹਾ ਦੀਪਕੇ ਦੀ ਦਾਦੀ ਦੇ ਦੇੇਹਾਂਤ ਦਾ

ਮਿਲੀ ਜਾਣਕਾਰੀ ਅਨੁਸਾਰ ਸੀ. ਜੇ. ਪੀ. ਨੇਤਾ ਅਭਿਜੀਤ ਦੀਪਕੇ (Abhijit Deepke) ਜੋ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਤਸਤੀਫੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਤੇ ਚੱਲ ਰਹੇ ਧਰਨੇ ਵਿਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਸਨ ਨੂੰ ਪੁਲਸ ਵਲੋਂ ਜਹਾਜ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੁਣ ਉਹ ਦਿੱਲੀ ਪੁਲਸ ਦੀ ਹਿਰਾਸਤ ਵਿਚ ਹਨ ਦੇ ਚਲਦਿਆਂ ਜੋ ਉਨ੍ਹਾਂ ਦੀ ਦਾਦੀ ਦਾ ਦੇਹਾਤ ਹੋ ਗਿਆ ਹੈ ਦਾ ਮੱੁੱਖ ਕਾਰਨ ਲੰਮੀ ਬਿਮਾਰੀ ਨਾਲ ਪੀੜ੍ਹਤ ਹੋਣਾ ਹੈ । ਦੱਸਣਯੋਗ ਹੈ ਕਿ 80 ਸਾਲਾ ਦਾਦੀ ਸਾਵਿਤਰੀਬਾਈ ਨੇ ਮਹਾਰਾਸ਼ਟਰ ਦੇ ਹਿੰਗੋਲੀ ਜਿਲੇ ਦੇ ਪਿੰਡ ਸੰਤੁਕ ਪਿੰਪਰੀ ਵਿਖੇ ਆਖਰੀ ਸਾਂਹ ਲਏ।

ਕੀ ਫ਼ੈਸਲਾ ਲੈਣਗੇ ਅਭਿਜੀਤ ਦੀਪਕੇ

ਪ੍ਰਾਪਤ ਸੂਚਨਾ ਮੁਤਾਬਕ ਅਭਿਜੀਤ ਦੀਪਕੇ ਜਿਨ੍ਹਾਂ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ ਤੇ ਉਹ ਦਿੱਲੀ ਪੁਲਸ ਦੀ ਹਿਰਾਸਤ ਵਿਚ ਹਨ ਦੇ ਚਲਦਿਆਂ ਹੁਣ ਫ਼ੈਸਲਾ ਅਭਿਜੀਤ ਦੀਪਕੇ ਵਲੋਂ ਲਿਆ ਜਾਣਾ ਹੈ ਕਿ ਉਹ ਹਿਰਾਸਤ ਵਿਚ ਰਹਿੰਦਿਆਂ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਵਾਪਸ ਜਾਣਾ ਚਾਹੁੰਦੇ ਹਨ । ਦੱਸਣਯੋਗ ਹੈ ਕਿ ਅਭਿਜੀਤ ਦੀਪਕੇ ਮੂਲ ਰੂਪ ਵਿੱਚ ਛਤਰਪਤੀ ਸੰਭਾਜੀਨਗਰ ਦੇ ਰਹਿਣ ਵਾਲੇ ਹਨ ਅਤੇ ਹਿੰਗੋਲੀ ਜਿ਼ਲ੍ਹੇ ਦਾ ਸੰਤੁਕ ਪਿੰਪਰੀ ਉਨ੍ਹਾਂ ਦਾ ਜੱਦੀ ਪਿੰਡ ਹੈ, ਜਿੱਥੇ ਉਨ੍ਹਾਂ ਦੇ ਦਾਦਾ-ਦਾਦੀ ਰਹਿੰਦੇ ਸਨ । ਸਾਵਿਤਰੀਬਾਈ (Savitribai) ਦੇ ਦੇਹਾਂਤ ਨੇ ਦੀਪਕੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ।

 

Advertisement