Patiala Help Club Logo

ਪੰਜਾਬ ਪੁਲਸ ਦੇ ਬਰਖ਼ਾਸਤ ਏ. ਆਈ. ਜੀ. ਹੁੰਦਲ ਵਿਜੀਲੈਂਸ ਬਿਊਰੋ ਦੇ ਰਿਮਾਂਡ ‘ਤੇ

ਮੋਹਾਲੀ, 13 ਅਕਤੂਬਰ, 2026 : ਪੰਜਾਬ ਪੁਲਸ ਦੇ ਬਰਖਾਸਤ ਏ. ਆਈ. ਜੀ. (Dismissed AIG) ਰਾਜਜੀਤ ਸਿੰਘ ਹੁੰਦਲ ਹੁਣ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੇ ਰਿਮਾਂਡ ‘ਤੇ ਚਲੇ ਗਏ ਹਨ ਦਾ ਸਮਾਚਾਰ ਹੈ ।

ਕਿੰਨੇੇ ਦਿਨਾਂ ਦਾ ਦਿੱਤਾ ਗਿਆ ਹੈ ਰਿਮਾਂਡ

ਮਿਲੀ ਜਾਣਕਾਰੀ ਅਨੁਸਾਰ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਘਿਰੇ ਪੰਜਾਬ ਪੁਲਸ ਦੇ ਬਰਖ਼ਾਸਤ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ (Rajjit Singh Hundal) ਜਿਨ੍ਹਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪ੍ਰੋਡਕਸ਼ਨ ਵਾਰੰਟ `ਤੇ ਗ੍ਰਿਫ਼ਤਾਰ ਕਰਕੇ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਵਿਖੇ ਵਿਜੀਲੈਂਸ ਵੱਲੋਂ ਅਦਾਲਤ ਤੋਂ 4 ਦਿਨਾਂ ਦਾ ਪੁਲਸ ਰਿਮਾਂਡ (Police remand) ਹਾਸਲ ਕੀਤਾ ਗਿਆ ਹੈ ।

ਮੁੜ ਕਦੋਂ ਪੇਸ਼ ਹੋਣਗੇ ਹੁੰਦਲ

ਰਿਮਾਂਡ ਦੌਰਾਨ ਵਿਜੀਲੈਂਸ ਟੀਮ ਵੱਲੋਂ ਉਨ੍ਹਾਂ ਦੀਆਂ ਚੱਲ-ਅਚੱਲ ਜਾਇਦਾਦਾਂ, ਬੈਂਕ ਖਾਤਿਆਂ ਅਤੇ ਵਿੱਤੀ ਲੈਣ-ਦੇਣ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ । ਹੁਣ ਰਾਜਜੀਤ ਹੁੰਦਲ ਨੂੰ 16 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਦਰਜ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਸਨ ।

Advertisement