ਮੁੰਬਈ `ਚ ਨਸ਼ੀਲੇ ਪਦਾਰਥ ਗਿਰੋਹ ਦਾ ਪਰਦਾਫਾਸ਼

ਠਾਣੇ, 14 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਇਕ ਨਸ਼ੀਲੇ ਪਦਾਰਥਾਂ (Drugs) ਦੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

100 ਕਰੋੜ ਰੁਪਏ ਦੀ ਡਰੱਗਜ਼ ਬਣਾਉਣ ਦਾ ਕੱਚਾ ਮਾਲ ਜ਼ਬਤ

ਮੁੰਬਈ `ਚ ਨਸ਼ੀਲੇ ਪਦਾਰਥਾਂ ਦੇ ਇਕ ਨਿਰਮਾਣ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ 4 ਲੱਖ ਰੁਪਏ ਮੁੱਲ ਦਾ ਕੱਚਾ ਮਾਲ ਅਤੇ ਰਸਾਇਣ ਜ਼ਬਤ ਕੀਤਾ ਹੈ, ਜਿਸ ਨਾਲ 100 ਕਰੋੜ ਰੁਪਏ ਮੁੱਲ ਦੀ ਮੇਫੇਡ੍ਰੋਨ (ਇਕ ਤਰ੍ਹਾਂ ਦੀ ਡਰੱਗਜ਼ ਤਿਆਰ ਕੀਤੀ ਜਾ ਸਕਦੀ ਸੀ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਪੁਲਸ ਨੇ ਦਾਅਵਾ ਕੀਤਾ ਕਿ ਇਸ ਕਾਰਵਾਈ ਜ਼ਰੀਏ ਸਮੱਗਲਰਾਂ ਦੇ ਉਸ ਮਨਸੂਬੇ `ਤੇ ਪਾਣੀ ਫੇਰ ਦਿੱਤਾ ਗਿਆ ਹੈ, ਜਿਸ ਤਹਿਤ ਬਾਜ਼ਾਰ `ਚ ਭਾਰੀ ਮਾਤਰਾ `ਚ `ਬਨਾਉਟੀ ਨਸ਼ੀਲੇ ਪਦਾਰਥ`(Synthetic drugs)  ਖਪਾਉਣ ਦੀ ਤਿਆਰੀ ਸੀ ।

ਕੀ ਦੱਸਿਆ ਪੁਲਸ ਇੰਸਪੈਕਟਰ ਨੇ

ਅਧਿਕਾਰੀਆਂ ਅਨੁਸਾਰ ਪਿਛਲੇ ਮਹੀਨੇ ਦੇ ਸ਼ੁਰੂ `ਚ ਮੇਰੇਡ੍ਰੋਨ ਸਮੱਗਲਿੰਗ ਨੈੱਟਵਰਕ ਦੀ ਜਾਂਚ ਆਰੰਭ ਹੋਈ ਸੀ । ਇਸੇ ਕੜੀ `ਚ ਹਾਲ ਹੀ `ਚ ਮੁੰਬਈ ਦੇ ਮਾਲਵਣੀ (ਸਾਮਾਨ ਨਗਰੀ ਅਤੇ ਆਜਮੀ ਨਗਰ) ਅਤੇ `ਗੋਰਾਈ (ਮੌਜ ਮਨੋਰੀ) ਤੋਂ ਰਸਾਇਣ ਅਤੇ ਨਿਰਮਾਣ ਯੰਤਰ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਕੁੱਲ ਕੀਮਤ 4 ਲੱਖ ਰੁਪਏ ਹੈ । ਮੀਰਾ ਭਾਇੰਦਰ-ਵਸਈ ਵਿਰਾਰ ਅਪਰਾਧ ਇਕਾਈ ਦੇ ਸੀਨੀਅਰ ਪੁਲਸ ਇੰਸਪੈਕਟਰ ਪ੍ਰਮੋਦ ਬਡਾਖ ਨੇ ਦਾਅਵਾ ਕੀਤਾ ਕਿ ਤਿਆਰ ਉਤਪਾਦ ਦੇ ਰੂਪ `ਚ ਇਨ੍ਹਾਂ ਦਾ ਸੰਭਾਵੀ ਬਾਜ਼ਾਰ ਮੁੱਲ 100 ਕਰੋੜ ਰੁਪਏ ਤੱਕ ਪਹੁੰਚ ਜਾਣਾ ਸੀ ।