ਨਵੀਂ ਦਿੱਲੀ, 10 ਦਸੰਬਰ 2025 : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) `ਤੇ 10.5 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਦੀ ਸਮੱਗਲਿੰਗ (Drug trafficking) ਦੇ ਦੋਸ਼ ਹੇਠ ਇਕ ਭਾਰਤੀ ਯਾਤਰੀ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਐਤਵਾਰ ਨੂੰ ਬੈਂਕਾਕ ਤੋਂ ਆਉਂਦੇ ਸਮਾਂ ਰੋਕਿਆ ਗਿਆ ।
ਵਿਭਾਗ ਮੁਤਾਬਕ ਪਦਾਰਥ ਦਾ ਭਾਰ 13. 12 ਕਿਲੋਗ੍ਰਾਮ ਸੀ
ਕਸਟਮ ਵਿਭਾਗ ਦੀ ਦਿੱਲੀ ਇਕਾਈ ਵੱਲੋਂ ਜਾਰੀ ਇਕ ਬਿਆਨ `ਚ ਕਿਹਾ ਗਿਆ ਹੈ ਕਿ ਯਾਤਰੀ ਦੇ ਟ੍ਰਾਲੀ ਬੈਗ ਦੀ ਜਾਂਚ `ਚ ਪਾਲੀਥੀਨ ਦੇ 13 ਪਾਊਚ ਮਿਲੇ, ਜਿਨ੍ਹਾਂ `ਚ ਹਰੇ ਰੰਗ ਦਾ ਇਕ ਨਸ਼ੀਲਾ ਪਦਾਰਥ ਸੀ ਅਤੇ ਇਸ ਦੇ ਮਾਰਿਜੁਆਨਾ ਹੋਣ ਦਾ ਸ਼ੱਕ ਹੈ।ਵਿਭਾਗ ਮੁਤਾਬਕ ਇਸ ਪਦਾਰਥ ਦਾ ਭਾਰ 13.12 ਕਿੱਲੋਗ੍ਰਾਮ ਸੀ ।








