ਅੰਡੇਮਾਨ `ਚ ਨਸ਼ਟ ਕੀਤੀ ਗਈ ਕਈ ਹਜ਼ਾਰ ਕਰੋੜ ਰੁਪਏ ਦੀ ਡਰੱਗਜ਼

ਸ਼੍ਰੀ ਵਿਜੇਪੁਰਮ, 17 ਮਾਰਚ 2026 : ਭਾਰਤ ਦੇਸ਼ ਦੀ ਅੰਡੇਮਾਨ ਤੇ ਨਿਕੋਬਾਰ ਪੁਲਸ (Andaman Nicobar Police) ਵਲੋਂ ਲਗਤਾਰ ਚਲਾਈ ਮੁਹਿੰਮ ਤਹਿਤ ਕਰੋੜਾਂ ਰੁਪਏ ਦੀ ਪਕੜੀ ਗਈ ਡਰੱਗਜ਼ (Drugs) ਨੂੰ ਨਸ਼ਟ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਕਰੋੜ ਦੀ ਡਰੱਗਜ਼ ਨੂੰ ਕੀਤਾ ਗਿਆ ਹੈ ਨਸ਼ਟ

ਮਿਲੀ ਜਾਣਕਾਰੀ ਮੁਤਾਬਕ ਅੰਡੇਮਾਨ ਅਤੇ ਨਿਕੋਬਾਰ ਪੁਲਸ ਨੇ 9 ਮਹੀਨੇ `ਚ ਪੜਾਅਵਾਰ ਤਰੀਕੇ ਨਾਲ ਚਲਾਈ ਗਈ ਮੁਹਿੰਮ `ਚ ਲੱਗਭਗ 6000 ਕਿਲੋ ਮੇਥਾਮਫੇਟਾਮੀਨ (ਨਸ਼ੀਲਾ ਪਦਾਰਥ) ਨਸ਼ਟ (Destroy) ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ `ਚ ਅਨੁਮਾਨਤ ਕੀਮਤ 36,000 ਕਰੋੜ ਰੁਪਏ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਕਦੋਂ ਕੀਤੀ ਗਈ ਸੀ ਇਹ ਡਰੱਗ ਬਰਾਮਦ

ਪੁਲਸ ਅਨੁਸਾਰ ਇਹ ਨਿਪਟਾਰਾ ਮੁਹਿੰਮ 26 ਜੂਨ 2025 ਤੋਂ ਆਰੰਭ ਹੋ ਕੇ 12 ਮਾਰਚ 2026 ਨੂੰ ਪੂਰੀ ਹੋਈ । ਦੱਸਣਯੋਗ ਹੈ ਕਿ 23 ਨਵੰਬਰ-2024 ਨੂੰ ਕੋਸਟ ਗਾਰਡ (Coast Guard) ਨੇ ਭਾਰਤੀ ਜਲ ਖੇਤਰ `ਚ ਮਿਆਂਮਾਰ ਦੇ 6 ਚਾਲਕ ਦਲ ਵਾਲੇ ਇਕ ਜਹਾਜ਼ ਨੂੰ ਰੋਕਿਆ ਸੀ ਅਤੇ ਕਰੀਬ 1500 ਪੈਕੇਟਾਂ `ਚ ਰੱਖੀ ਹੋਈ 6000 ਕਿਲੋ `ਕ੍ਰਿਸਟਲੀ ਮੇਥਾਮਫੇਟਾਮੀਨ` (Crystalline methamphetamine) (ਨਸ਼ੀਲਾ ਪਦਾਰਥ) ਬਰਾਮਦ ਕੀਤੀ ਗਈ ਸੀ । ਮੇਥਾਮਫੇਟਾਮੀਨ (ਕ੍ਰੇਜ਼ੀ ਡਰੱਗ) ਇਕ ਸ਼ਕਤੀਸ਼ਾਲੀ ਨਸ਼ੀਲਾ ਪਦਾਰਥ (Drug) ਹੈ ਅਤੇ ਭਾਰਤ `ਚ ਪ੍ਰਾਬੰਦੀਸ਼ੁਦਾ ਹੈ ।