ਉਤਰਾਖੰਡ, 11 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਰੁਦਰਪ੍ਰਯਾਗ ਵਿਖੇ ਅੱਜ ਸਵੇਰੇ ਜਬਰਦਸਤ ਭੂਚਾਲ (Earthquake) ਦੇ ਝਟਕਿਆਂ ਕਾਰਨ ਜਮੀਨ ਹਿੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੀ ਤੀਬਰਤਾ ਸੀ ਭੂਚਾਲ ਦੀ
ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਸਵੇਰ ਵੇਲੇ ਉਤਰਾਖੰਡ ਦੇ ਰੁਦਰਪ੍ਰਯਾਗ (Rudraprayag) ਵਿਖੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਤੇ ਜਿਸ ਕਾਰਨ 15 ਸਕਿੰਟਾਂ ਤੱਕ ਜਮੀਨ ਵੀ ਹਿੱਲਣ ਦਾ ਪਤਾ ਚੱਲਿਆ ਹੈ ਵਾਲੇ ਭੂਚਾਲ ਦੀ ਰਫ਼ਤਾਰ (Earthquake speed) 5. 02 ਦੱਸੀ ਜਾ ਰਹੀ ਹੈ । ਇਸ ਦੌਰਾਨ ਪੌੜੀ ਗੜ੍ਹਵਾਲ ਵਿੱਚ ਡੇਢ ਘੰਟੇ ਦੇ ਅੰਦਰ 3. 3 ਅਤੇ 3.6 ਤੀਬਰਤਾ ਦੇ ਦੋ ਝਟਕੇ ਮਹਿਸੂਸ ਕੀਤੇ ਗਏ । ਅਚਾਨਕ ਆਏ ਭੂਚਾਲਾਂ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ, ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ ।
ਕੀ ਦੱਸਿਆ ਐਨ. ਸੀ. ਐਸ. ਨੇ
ਭਾਰਤ ਦੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (National Center for Seismology) (ਐਨ. ਸੀ. ਐਸ.) ਅਨੁਸਾਰ ਅੱਜ ਸਵੇਰੇ 5: 13 : 17 ਵਜੇ ਭੂਚਾਲ ਦਰਜ ਕੀਤਾ ਗਿਆ । ਰਿਐਕਟਰ ਪੈਮਾਨੇ `ਤੇ ਇਸ ਦੀ ਤੀਬਰਤਾ 5.02 ਮਾਪੀ ਗਈ । ਭੂਚਾਲ ਦਾ ਕੇਂਦਰ ਰੁਦਰਪ੍ਰਯਾਗ ਤੋਂ ਲਗਭਗ 10 ਕਿਲੋਮੀਟਰ ਪੂਰਬ ਵਿੱਚ ਸੀ ਅਤੇ ਇਸਦੀ ਡੂੰਘਾਈ ਜ਼ਮੀਨ ਤੋਂ ਲਗਭਗ 15 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ ।
ਲੋਕਾਂ ਅਨੁਸਾਰ ਭੂਚਾਲ ਦੇ ਝਟਕਿਆਂ ਕਾਰਨ ਫੈਲ ਗਈ ਸੀ ਦਹਿਸ਼ਤ
ਸਥਾਨਕ ਲੋਕਾਂ ਦੇ ਅਨੁਸਾਰ ਘਰਾਂ ਅਤੇ ਇਮਾਰਤਾਂ ਵਿੱਚ ਝਟਕੇ ਸਪੱਸ਼ਟ ਤੌਰ `ਤੇ ਮਹਿਸੂਸ ਕੀਤੇ ਗਏ, ਜਿਸ ਕਾਰਨ ਦਹਿਸ਼ਤ ਫੈਲ ਗਈ । ਅੱਜ ਸਵੇਰੇ ਲਗਾਤਾਰ ਦੋ ਭੂਚਾਲਾਂ ਨੇ ਪੌੜੀ ਗੜ੍ਹਵਾਲ ਦੇ ਵਸਨੀਕਾਂ ਨੂੰ ਡਰਾ ਦਿੱਤਾ । ਸਵੇਰੇ ਜਦੋਂ ਧਰਤੀ ਹਿੱਲੀ ਉਦੋਂ ਜਿਆਦਾਤਰ ਲੋਕ ਸੁੱਤੇ ਪਏ ਸਨ, ਜਿਸ ਕਾਰਨ ਘਬਰਾਏ ਹੋਏ ਵਸਨੀਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ । ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ।










