ਕੋਲਕਾਤਾ, 4 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਝਾਰਖੰਡ ਤੇ ਪੱਛਮੀ ਬੰਗਾਲ `ਚ ਰੇਤ ਤੇ ਕੋਲੇ ਦੀ ਸਮੱਗਲਿੰਗ (Smuggling) ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਮਾਮਲੇ `ਚ ਵੱਖ-ਵੱਖ ਥਾਵਾਂ `ਤੇ ਛਾਪੇ ਮਾਰੇ ।
ਕਿਥੇ ਕਿਥੇ ਮਾਰੇ ਈ. ਡੀ. ਨੇ ਛਾਪੇ
ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਦੀਆਂ ਟੀਮਾਂ ਨੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (Central Armed Police Force) ਨਾਲ ਮਿਲ ਕੇ ਸਵੇਰੇ 6:30 ਵਜੇ ਤੋਂ ਦਿੱਲੀ, ਕੋਲਕਾਤਾ, ਆਸਨਸੋਲ, ਦੁਰਗਾਪੁਰ ਤੇ ਪੱਛਮੀ ਬਰਧਮਾਨ ਜ਼ਿਲਿਆਂ ਦੇ ਕਈ ਹਿੱਸਿਆਂ `ਚ ਤਲਾਸ਼ੀ (Search) ਲਈ । ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ, ਉਨਾਂ `ਚ ਆਸਨਸੋਲ ਦੇ ਬਣਲਡ ਪੁਲਸ ਪੱਛਮੀ ਬਰਧਮਾਨ : ਈ. ਡੀ. ਦੇ ਛਾਪੇ ਦੌਰਾਨ ਇਕ ਥਾਂ `ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਸਟੇਸ਼ਨ ਦੇ ਨਵ-ਨਿਯੁਕਤ ਅਧਿਕਾਰੀ ਮਨੋਰੰਜਨ ਮੰਡਲ ਦਾ ਘਰ ਵੀ ਸ਼ਾਮਲ ਹੈ । ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਤਲਾਸ਼ੀਆਂ ਰੇਤ ਤੇ ਕੋਲੇ ਦੇ ਗੈਰ-ਕਾਨੂੰਨੀ ਵਪਾਰ ਦੀ ਜਾਂਚ ਨਾਲ ਸਬੰਧਤ ਹਨ ।


