Patiala Help Club Logo

ਈ. ਡੀ. ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਕਰ ਲਿਆ ਹੈ ਗ੍ਰਿਫ਼ਤਾਰ : ਸੂਤਰ

ਚੰਡੀਗੜ੍ਹ, 9 ਮਈ 2026 : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਦੇ ਘਰ ਚੱਲ ਰਹੀ ਈ. ਡੀ. ਦੀ ਰੇਡ ਦੇ ਦੌਰਾਨ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਈ. ਡੀ. ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਤੜਕਸਾਰ ਤੋਂ ਹੀ ਈ. ਡੀ. ਵੱਲੋਂ ਸੰਜੀਵ ਅਰੋੜਾ ਦੇ ਵੱਖ ਵੱਖ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਛਾਪੇਮਾਰੀ ਦੌਰਾਨ ਈ. ਡੀ. ਨੇ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਈ. ਡੀ. ਕਿੰਨੀਆਂ ਥਾਵਾਂ ਤੇ ਕਰ ਰਹੀ ਹੈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੀਆਂ ਵੱਖ-ਵੱਖ ਟੀਮਾਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਚਾਰ ਟਿਕਾਣਿਆਂ `ਤੇ ਛਾਪੇਮਾਰੀ ਕਰ ਰਹੀਆਂ ਹਨ । ਈ. ਡੀ. ਦੇ ਅਧਿਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ `ਤੇ ਵੀ ਪੁੱਛਗਿੱਛ ਅਤੇ ਜਾਂਚ ਕਰ ਰਹੇ ਹਨ । ਇਹ ਤਲਾਸ਼ੀਆਂ ਚੰਡੀਗੜ੍ਹ ਅਤੇ ਦਿੱਲੀ-ਐਨ. ਸੀ. ਆਰ. ਖੇਤਰ ਵਿੱਚ ਕੀਤੀਆਂ ਜਾ ਰਹੀਆਂ ਹਨ ।

Advertisement