Patiala Help Club Logo

ਫਿ਼ਰੋਜ਼ਪੁਰ ਵਿਖੇ ਬਜੁਰਗ ਵਪਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਫਿਰੋਜ਼ਪੁਰ, 17 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਇਕ 65 ਸਾਲ ਦੀ ਉਮਰ ਦੇ ਵਪਾਰੀ ਵਲੋਂ ਅੱਜ ਸਵੇੇਰ ਵੇਲੇ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹਨ ਇਹ 65 ਸਾਲਾ ਵਪਾਰੀ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਿਚ ਰਹਿ ਰਹੇ ਇਕ 65 ਸਾਲ ਦੀ ਉਮਰ ਵਾਲੇ ਸਪੇਅਰ ਪਾਰਟਸ ਦੇ ਵਪਾਰੀ (Merchant) ਵਲੋਂ ਸਵੇਰ ਵੇਲੇ ਆਪਣੇ ਕਮਰੇ ਵਿਚ ਖੁਦ ਨੂੰ ਗੋਲੀ ਮਾਰ (Shoot) ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਗੁਰਕ੍ਰਿਪਾਲ ਸਿੰਘ ਚਾਵਲਾ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਖੁਦਕੁਸ਼ੀ ਕਰਨ ਵਾਲੇ ਵਪਾਰੀ ਦੇ ਭਰਾ ਨੇ

ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਵਪਾਰੀ ਗੁਰਕ੍ਰਿਪਾਲ ਸਿੰਘ ਚਾਵਲਾ ਦੇ ਭਰਾ ਗਗਨਦੀਪ ਸਿੰਘ ਅਨੁਸਾਰ ਗੁਰਕ੍ਰਿਪਾਲ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਿਮਾਗ ਨਾਲ ਸਬੰਧਤ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ । ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਦਾ ਅਪਰੇਸ਼ਨ ਵੀ ਹੋਇਆ ਸੀ । ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਘਰ ਵਿੱਚ ਕੋਈ ਤਣਾਅ, ਝਗੜਾ ਜਾਂ ਪ੍ਰੇਸ਼ਾਨੀ ਨਹੀਂ ਸੀ, ਇਸ ਲਈ ਰਿਸ਼ਤੇਦਾਰ ਵੀ ਇਸ ਘਟਨਾ ਦੇ ਕਾਰਨ ਬਾਰੇ ਸਪੱਸ਼ਟ ਤੌਰ `ਤੇ ਕੁਝ ਦੱਸਣ ਤੋਂ ਅਸਮਰੱਥ ਹਨ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਿਆ ਘਟਨਾ ਵਾਲੀ ਥਾਂ ਦਾ ਜਾਇਜ਼ਾ

ਘਟਨਾ ਬਾਰੇ ਸੂਚਨਾ ਮਿਲਣ `ਤੇ ਸ਼ਹਿਰੀ ਪੁਲਸ ਮੌਕੇ `ਤੇ ਪਹੁੰਚੀ । ਜਾਂਚ ਅਧਿਕਾਰੀ ਏ. ਐਸ. ਆਈ. ਗੁਰਮੀਤ ਸਿੰਘ ਨੇ ਪੁਲਿਸ ਟੀਮ ਸਮੇਤ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ । ਉਨ੍ਹਾਂ ਦੱਸਿਆ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ । ਪਰਿਵਾਰ ਦੇ ਬਾਕੀ ਮੈਂਬਰਾਂ ਦੇ ਪਹੁੰਚਣ `ਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਮੁਰਦਾਘਰ ਭੇਜਿਆ ਜਾਵੇਗਾ । ਪੁਲਸ ਜਾਂਚ ਦੇ ਆਧਾਰ `ਤੇ ਅਗਲੀ ਕਾਰਵਾਈ ਕਰੇਗੀ ।

Advertisement