ਨੋਇਡਾ, 12 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਇਕ ਨੌਜਵਾਨ ਵਲੋਂ ਇਕ ਆਉਟਲੈਟ ਵਿਖੇ ਪੀਜ਼ਾ ਬਣਾਉਂਦੇ ਸਮੇਂ ਥੁੱਕਣ (Spitting) ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ (Noida) ਦੇ ਸੈਕਟਰ-24 `ਚ ਜੋ ਇਕ ਪੀਜ਼ਾ ਆਊਟਲੈੱਟ ਵਿਖੇ ਇਕ ਮੁਲਾਜ਼ਮ ਵੱਲੋਂ ਪੀਜ਼ਾ ਬਣਾਉਂਦੇ ਸਮੇਂ ਉਸ ’ਤੇ ਥੁੱਕਣ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਹੈ ਤੋਂ ਬਾਅਦ ਪੁਲਸ ਵਲੋਂ ਅਜਿਹਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।
ਕੀ ਦੱਸਿਆ ਐਸ. ਐਚ. ਓ. ਨੇ
ਪ੍ਰਾਪਤ ਸੂਚਨਾ ਮੁਤਾਬਕ ਵਾਇਰਲ ਵੀਡੀਓ ਸੈਕਟਰ-22 ਦੀ ਇਕ ਪੀਜ਼ਾ ਦੁਕਾਨ ਦੀ ਹੈ । ਐੱਸ . ਐੱਚ. ਓ. ਸੁਬੋਧ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਜ਼ਾਮਿਲ (30) ਵਜੋਂ ਹੋਈ ਹੈ ਜੋ ਪਿੰਡ ਗਿਜ਼ੋਰ ਦਾ ਰਹਿਣ ਵਾਲਾ ਹੈ । ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ । ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।









