ਅਦੀਸ ਅਬਾਬਾ, 25 ਨਵੰਬਰ 2025 : ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ (Ethiopia’s Haile Gubbi volcano) 12 ਹਜ਼ਾਰ ਸਾਲ ਬਾਅਦ ਅਚਾਨਕ ਫਟ ਗਿਆ। ਜਿਸਦੇ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ (Sulfur dioxide) ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ । ਇਹ ਲਾਲ ਸਾਗਰ ਦੇ ਨਾਲ-ਨਾਲ ਯਮਨ ਅਤੇ ਓਮਾਨ ਤੱਕ ਫੈਲ ਗਈ । ਸੋਮਵਾਰ ਰਾਤ ਲਗਭਗ 11 ਵਜੇ ਇਸ ਰਾਖ ਦਾ ਅਸਰ ਇਥੋਪੀਆ ਤੋਂ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ ’ਚ ਵੀ ਦੇਖਿਆ ਗਿਆ ।
ਇਹ ਰਾਖ ਦਾ ਬੱਦਲ ਜੋਧਪੁਰ-ਜੈਸਲਮੇਰ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ : ਆਈ.
ਐਮ. ਐਸ. ਡਬਲਿਊ.
ਇੰਡੀਆ ਮੈਟ ਸਕਾਈ ਵੈਦਰ ਅਲਰਟ (India Met Sky Weather Alert) ਨੇ ਰਿਪੋਰਟ ਦਿੱਤੀ ਕਿ ਇਹ ਰਾਖ ਦਾ ਬੱਦਲ ਜੋਧਪੁਰ-ਜੈਸਲਮੇਰ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਹੁਣ ਉੱਤਰ-ਪੂਰਬ ਵੱਲ ਵਧ ਰਿਹਾ ਹੈ । ਇਹ ਬੱਦਲ ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਫੈਲ ਗਿਆ ਹੈ । ਇਸ ਦਾ ਇੱਕ ਹਿੱਸਾ ਗੁਜਰਾਤ ਨੂੰ ਵੀ ਛੂਹ ਸਕਦਾ ਹੈ । ਇਸਦਾ ਪ੍ਰਭਾਵ ਰਾਤ ਦੇ ਸਮੇਂ ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ । ਇਸ ਦੇ ਮੱਦੇਨਜ਼ਰ, ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ । ਜਦਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਲਮ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਾਗਰਿਕ ਜੀਵਨ `ਤੇ ਪ੍ਰਭਾਵ ਘੱਟ ਹੋਵੇਗਾ ।


