ਨਵੀਂ ਦਿੱਲੀ, 24 ਫਰਵਰੀ 2026 : ਦਿੱਲੀ ਪੁਲਸ ਨੇ ਪਟਨਾ (Patna) ਦੇ ਕੋਲ ਨਕਲੀ ਦਵਾਈਆਂ ਅਤੇ ਨਸ਼ੀਲੇ ਪਦਾਰਥ ਬਣਾਉਣ `ਚ ਸ਼ਾਮਲ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।
ਕੀ ਦੱਸਿਆ ਅਧਿਕਾਰੀ ਨੇ
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਅਪਰਾਧ ਸ਼ਾਖਾ ਥਾਣੇ `ਚ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਤਹਿਤ ਦਰਜ ਐੱਫ. ਆਈ. ਆਰ. ਦੀ ਜਾਂਚ ਦੌਰਾਨ ਕੀਤੀ ਗਈ । ਪੁਲਸ ਨੇ ਦੱਸਿਆ ਕਿ ਇਹ ਸਫਲਤਾ ਬਿਹਾਰ `ਚ ਇਸੇ ਤਰ੍ਹਾਂ ਦੀਆਂ ਦੋ ਨਾਜਾਇਜ਼ ਦਵਾਈ ਇਕਾਈਆਂ ਦਾ ਪਰਦਾਫਾਸ਼ ਹੋਣ ਤੋਂ ਕੁਝ ਦਿਨਾਂ ਬਾਅਦ ਮਿਲੀ ਹੈ ।
ਫੈਕਟਰੀ ਚਲਾਉਣ ਲਈ ਲਾਇਸੈਂਸ ਤੱਕ ਨਹੀਂ ਸੀ
ਸਥਾਨਕ ਡਰੱਗ ਵਿਭਾਗ ਦੀ ਟੀਮ ਨੇ ਇਸ ਫੈਕਟਰੀ `ਤੇ ਛਾਪਾ ਮਾਰਿਆ । ਫੈਕਟਰੀ ਨੂੰ ਚਲਾਉਣ ਲਈ ਕੋਈ ਲਾਇਸੈਂਸ ਨਹੀਂ ਲਿਆ ਗਿਆ ਸੀ ਅਤੇ ਨਾ ਹੀ ਪੇਸ਼ੇਵਰ ਕਰਮਚਾਰੀਆਂ ਨੂੰ ਰੱਖਿਆ ਗਿਆ ਸੀ । ਟੀਮ ਨੇ ਕੰਪਲੈਕਸ ਤੋਂ ਭਾਰੀ ਮਾਤਰਾ `ਚ ਨਕਲੀ ਦਵਾਈਆਂ (Counterfeit medicines), ਸਿਰਪ, ਮਸ਼ੀਨਰੀ ਅਤੇ ਪੈਕੇਜਿੰਗ ਸਮੱਗਰੀ ਬਰਾਮਦ ਕੀਤੀ ਹੈ । ਇਕ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਇਸ ਮਾਮਲੇ `ਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 13 ਕਿਲੋਗ੍ਰਾਮ ਤੋਂ ਵੱਧ ਟਰਾਮਾਡੋਲ ਪਾਊਡਰ ਅਤੇ 500 ਗ੍ਰਾਮ ਤੋਂ ਵੱਧ ਅਲਪਰਾਜ਼ੀਲਮ ਸਮੇਤ ਹੋਰ ਨਸ਼ੀਲੇ ਪਦਾਰਥ (Drugs) ਬਰਾਮਦ ਕੀਤੇ ਹਨ ।


