ਹਰਿਦੁਆਰ, 16 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਦੇ ਸ਼ਹਿਰ ਹਰਿਦੁਆਰ (Haridwar) ਵਿਖੇ ਇਕ 11 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਹਰਿਦੁਆਰਾ ਵਿਖੇ ਥਾਣਾ ਕੋਤਵਾਲੀ ਅਧੀਨ ਆਉਂਦੇ ਖੇਤਰ ਵਿਚ ਫੈਕਟਰੀ ਵਿਚ ਕੰਮ ਕਰਦੇ ਉਤਰ ਪ੍ਰਦੇਸ਼ ਦੇ ਵਸਨੀਕ ਜਿਸ ਵਿਅਕਤੀ ਵਲੋਂ 11 ਮਹੀਨਿਆਂ ਦੀ ਮਾਸੂਮ ਬੱਚੀ (Innocent Girl Child) ਨਾਲ ਜਬਰ ਜਨਾਹ ਕੀਤਾ ਗਿਆ ਹੈ ਦੀ ਪਛਾਣ ਸੌਰਭ ਦੇ ਤੌੌਰ ‘ਤੇ ਹੋਈ ਹੈ ।
ਪੁਲਸ ਨੇ ਕਰ ਦਿੱਤੀ ਹੈ ਮੁਲਜਮ ਦੀ ਭਾਲ ਸ਼ੁਰੂ
ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਜੋ ਕਿ ਉਤਰ ਪ੍ਰਦੇਸ਼ ਦੇ ਦੇਵਰੀਆ ਦਾ ਰਹਿਣ ਵਾਲਾ ਹੈ ਨੇ ਫੈਕਟਰੀ ਵਿਚ ਕੰਮ ਕਰਨ ਦੇ ਚਲਦਿਆਂ ਜਿਸ ਘਰ ਵਿਚ ਕਿਰਾਏ ਤੇ ਕਮਰਾ ਲਿਆ ਸੀ ਵਲੋਂ ਮਕਾਨ ਮਾਲਕ ਦੀ ਬੱਚੀ ਨੂੰ ਚੁੱਪ ਕਰਵਾਉਣ ਦੇ ਬਹਾਨੇ ਆਪਣੇ ਕਮਰੇ ਵਿਚ ਲੈ ਗਿਆ ਜਦੋ ਕਿ ਬੱਚੀ ਦੀ ਮਾਂ ਉਸ ਸਮੇਂ ਖਾਣਾ ਬਣਾ ਰਹੀ ਸੀ । ਮੁਲਜਮ ਵਲੋਂ ਬੱਚੀ ਨੂੰ ਕਮਰੇ ਵਿਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ, ਜਿਸਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ ।









