ਦਿੱਲੀ `ਚ ਨਕਲੀ ਟੂਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਲੱਗਾ ਪਤਾ

ਨਵੀਂ ਦਿੱਲੀ, 4 ਅਪ੍ਰੈਲ 2026 : ਦਿੱਲੀ ਪੁਲਸ (Delhi Police) ਨੇ ਕਾਂਝਵਲਾ ਖੇਤਰ `ਚ ਨਕਲੀ ਟੁੱਥਪੇਸਟ (Fake toothpaste) ਬਣਾਉਣ ਵਾਲੀ ਇਕ ਫੈਕਟਰੀ (Factory) ਦਾ ਪਤਾ ਲਾ ਕੇ ਉਸ ਦੇ ਮਾਲਕ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ `ਤੇ ਕਾਰਵਾਈ ਕਰਦੇ ਹੋਏ ਇਕ ਟੀਮ ਨੇ ਮਹਾਵੀਰ ਵਿਹਾਰ `ਚ ਇਕ ਗੋਦਾਮ `ਤੇ ਛਾਪਾ ਮਾਰਿਆ ਤੇ ਵੱਡੀ ਮਾਤਰਾ `ਚ ਨਕਲੀ ਟੁੱਥਪੇਸਟ, ਖਾਲੀ ਟਿਊਬਾਂ, ਪੈਕੇਜਿੰਗ ਦੀ ਸਮੱਗਰੀ, ਮਸ਼ੀਨਾਂ, ਬ੍ਰਾਂਡ ਦਾ ਨਾਂ ਲਿਖੀਆਂ ਹੋਈਆਂ ਟੇਪਾਂ, ਗੂੰਦ, ਹੀਟਿੰਗ ਗੰਨ ਤੇ ਹੋਰ ਕੱਚਾ ਮਾਲ ਜ਼ਬਤ ਕੀਤਾ ।

ਅਧਿਕਾਰੀ ਮੁਤਾਬਕ ਜ਼ਬਤ ਸਮਾਨ ਦੀ ਕੀਮਤ ਲੱਖਾਂ ਵਿਚ ਹੈ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਸਾਮਾਨ ਦੀ ਕੀਮਤ ਕਈ ਲੱਖ ਰੁਪਏ ਹੈ । ਕਾਰਵਾਈ ਦੌਰਾਨ 6 ਮੁਲਾਜ਼ਮਾਂ ਨੂੰ ਸਥਾਨਕ ਤੌਰ `ਤੇ ਤਿਆਰ ਕੀਤੀ ਗਈ ਪੇਸਟ ਨੂੰ ਇਕ ਪ੍ਰਸਿੱਧ ਬ੍ਰਾਂਡ ਦੀ ਟੁੱਥਪੇਸਟ ਦੀਆਂ ਟਿਊਬਾਂ `ਚ ਭਰਦੇ ਵੇਖਿਆ ਗਿਆ ।