ਰਾਏਪੁਰ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਇਕ ਪਿਤਾ ਵਲੋਂ ਆਪਣੇ ਹੀ ਮਾਸੂਮ ਜਿਹੇ ਪੁੱਤਰ ਨੂੰ ਮੌਤ ਦੇ ਘਾਟ (Death) ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਸਮੁੱਚਾ ਮਾਮਲਾ
ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜਿਲੇ (Janjgir-Champa District) ਦੇ ਪਾਮਗੜ੍ਹ ਥਾਣਾ ਖੇਤਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਇੱਥੇ ਇਕ ਪਿਤਾ ਨੇ ਆਪਣੇ 5 ਸਾਲਾ ਪੁੱਤਰ ਨੂੰ ਨਹਿਰ `ਚ ਡੁਬੋ (Dive into the canal) ਕੇ ਮਾਰ ਦਿੱਤਾ । ਪੁਲਸ ਨੇ ਪਿਤਾ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ । ਭੈਸੋਂ ਪਿੰਡ ਦੇ ਰਹਿਣ ਵਾਲੇ ਰੇਸ਼ਮ ਲਾਲ ਯਾਦਵ (27) ਨੇ 2018 `ਚ ਭਿਲੌਨੀ ਪਿੰਡ ਦੀ ਇਕ ਔਰਤ ਨਾਲ ਵਿਆਹ ਕੀਤਾ ਸੀ । ਇਸ ਜੋੜੇ ਦੇ ਤਿੰਨ ਬੱਚੇ ਹਨ ।
ਮੁਲਜਮ ਅਕਸਰ ਹੀ ਦਿੰਦਾ ਰਹਿੰਦਾ ਸੀ ਪੁੱਤਰ ਨੂੰ ਮਾਰਨ ਤੇ ਖੁਦਕੁਸ਼ੀ ਕਰਨ ਦੀ ਧਮਕੀ
ਪਰਿਵਾਰਕ ਝਗੜੇ ਕਾਰਨ ਪਤਨੀ ਆਪਣੀਆਂ ਦੋ ਧੀਆਂ ਨਾਲ ਭਿਲੌਨੀ `ਚ ਆਪਣੇ ਮਾਪਿਆਂ ਦੇ ਘਰ ਚਲੀ ਗਈ, ਜਦੋਂ ਕਿ 5 ਸਾਲਾ ਪੁੱਤਰ ਆਯੁਸ਼ ਆਪਣੇ ਪਿਤਾ ਨਾਲ ਹੀ ਰਿਹਾ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਕਸਰ ਆਪਣੀ ਪਤਨੀ ਨੂੰ ਫ਼ੋਨ ਕਰਦਾ ਸੀ ਤੇ ਪਹਿਲਾਂ ਪੁੱਤਰ ਨੂੰ ਮਾਰਨ ਤੇ ਫਿਰ ਖੁਦਕੁਸ਼ੀ ਕਰਨ ਦੀ ਧਮਕੀ ਦਿੰਦਾ ਸੀ ।










