ਸੰਗਰੂਰ, 26 ਅਗਸਤ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਧੂਰੀ-ਸ਼ੇਰਪੁਰ ਸੜਕ ‘ਤੇ ਪਿੰਡ ਕਾਤਰੋਂ ਕੋਲ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਪਿਤਾ-ਪੁੱਤਰ ਦੀ ਮੌਤ (Death) ਹੋ ਗਈ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਵਿਖੇ ਧੂਰੀ-ਸ਼ੇਰਪੁਰ ਸੜਕ ’ਤੇ ਪਿੰਡ ਕਾਤਰੋਂ ਅਤੇ ਘਨੌਰੀ ਕਲਾਂ ਦਰਮਿਆਨ ਅੱਜ ਸਵੇਰੇ ਜੋ ਇਕ ਮੋਟਰਸਾਈਕਲ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਭਿਆਲਕ ਸੜਕ ਹਾਦਸੇ (Road accidents) ਦਾ ਸਿਕਾਰ ਹੋ ਗਿਆ ਅਤੇ ਉਸ ‘ਤੇ ਸਵਾਰ ਪਿਤਾ ਅਤੇ ਦੋ ਪੁੱਤਰਾਂ ਵਿਚੋਂ ਜੋ ਪਿਤਾ ਅਤੇ ਇਕ ਪੁੱਤਰ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਸਰਾ ਜਖਮੀ ਹੋ ਗਿਆ ਹੈ ਵਿਚ ਮ੍ਰਿਤਕਾਂ ਦੀ ਪਛਾਣ ਪਿੰਡ ਕੁਠਾਲਾ ਵਾਸੀ 42 ਸਾਲਾ ਪਰਮਿੰਦਰ ਸਿੰਘ ਅਤੇ 14 ਸਾਲਾ ਏਕਮਵੀਰ ਸਿੰਘ ਦੇ ਤੌਰ ਤੇ ਹੋਈ ਹੈ ।
ਕਿਥੇ ਜਾ ਰਹੇ ਸਵਾਰ ਪਿਤਾ-ਪੁੱਤਰ ਮੋਟਰਸਾਈਕਲ ‘ਤੇ ਸਵਾਰ ਹੋ ਕੇ
ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਪਿੰਡ ਕੁਠਾਲਾ ਵਾਸੀ ਮੋਟਰਸਾਈਕਲ ਸਵਾਰ (Motorcyclist) ਪਰਮਿੰਦਰ ਸਿੰਘ ਆਪਣੇ ਦੋ ਪੁੱਤਰਾਂ ਨੂੰ ਮੋਟਰਸਾਈਕਲ ’ਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ (ਧੂਰੀ) ਵਿਖੇ ਖੇਡਾਂ ਦੀ ਪ੍ਰੈਕਟਿਸ ਲਈ ਲੈ ਕੇ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਕਾਤਰੋਂ ਅਤੇ ਘਨੌਰੀ ਕਲਾਂ ਵਿਚਕਾਰ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਗਏ । ਦੂਜੇ ਪੁੱਤਰ ਅੰਮ੍ਰਿਤਵੀਰ ਸਿੰਘ (13) ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਮੁੱਢਲੀ ਸਹਾਇਤਾ ਉਪਰੰਤ ਇਲਾਜ ਲਈ ਸੰਗਰੂਰ ਰੈਫਰ ਕਰ ਦਿੱਤਾ ਗਿਆ ।








