ਫਰੀਦਕੋਟ, 5 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੀ ਜੇਲ ਵਿਚ ਬੰਦ ਮਹਿਲਾ ਹਵਾਲਾਤੀ ਦੀ ਤਬੀਅਤ ਖਰਾਬ ਹੋਣ ਕਾਰਨ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।
ਕੌਣ ਹੈ ਇਹ ਮਹਿਲਾ ਕੈਦੀ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ (Central Jail Faridkot) ਵਿਖੇ ਬੰਦ ਹਵਾਲਾਤੀ ਜਿਸ ਮਹਿਲਾ ਕੈਦੀ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਮੌਤ ਹੋ ਗਈ ਹੈ ਵਿਚ ਮਹਿਲਾ ਹਵਾਲਾਤੀ (Female prisoner) ਦੀ ਪਛਾਣ ਸਰਬਜਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਭਾਗਪੁਰ ਉਰਫ਼ ਗੰਗੜਾ, ਜਿਲ੍ਹਾ ਮੋਗਾ ਦੇ ਤੌਰ ‘ਤੇ ਹੋਈ ਹੈ ।
ਕਿਸ ਕੇਸ ਵਿਚ ਜੇਲ ਵਿਚ ਬੰਦ ਸੀ ਮਹਿਲਾ ਹਵਾਲਾਤੀ
ਉਕਤ ਮਹਿਲਾ ਹਵਾਲਾਤੀ ਸਰਬਜੀਤ ਕੌਰ (Prisoner Sarabjit Kaur) ਜਿਸਦੀ ਜੇਲ ਦੇ ਅੰਦਰ ਹੀ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ ਐਨ. ਡੀ. ਪੀ. ਐਸ ਐਕਟ ਤਹਿਤ ਥਾਣਾ ਕੋਟ ਈਸੇ ਖਾਂ ਵੱਲੋਂ ਦਰਜ ਕੀਤੇ ਗਏ ਮਾਮਲੇ ’ਚ ਜੇਲ੍ਹ ਵਿਚ ਬੰਦ ਸੀ । ਜੇਲ੍ਹ ’ਚ ਬੰਦ ਹਵਾਲਾਤੀ ਸਰਬਜੀਤ ਕੌਰ ਦੀ ਅਚਾਨਕ ਜਿ਼ਆਦਾ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਜੇਲ੍ਹ ਮੈਡੀਕਲ ਅਫਸਰ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਭੇਜਿਆ ਗਿਆ ਸੀ, ਜਿੱਥੇ ਡਾਕਟਰ ਵੱਲੋਂ ਬੰਦੀ ਔਰਤ ਨੂੰ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ । ਮਹਿਲਾ ਹਵਾਲਾਤੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਹਵਾਲੇ ਕੀਤੀ ਜਾਵੇਗੀ ।








