ਠਾਣੇ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਅਕਤੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ।
ਕਿਸ ਅਹੁਦੇ ‘ਤੇ ਤਾਇਨਾਤ ਹੈ ਇਹ ਅਧਿਕਾਰੀ
ਮਿਲੀ ਜਾਣਕਾਰੀ ਅਨੁਸਾਰ ਰੇਲਵੇ ਪੁਲਸ ਨੇ ਠਾਣੇ ਜਿਲੇ (Thane district) ਦੇ ਕਲਿਆਣ ਵਿਚ 50 ਸਾਲਾ ਵਿਅਕਤੀ ਤੇ ਇਕ ਮਹਿਲਾ ਸਹਿਕਰਮੀ ਦੇ ਜਿਨਸੀ ਸ਼ੋਸ਼ਣ (sexual harassment) ਦੇ ਦੋਸ਼ ਵਿਚ ਐੱਫ. ਆਈ. ਆਰ. ਦਰਜ ਕੀਤੀ ਹੈ ਉਹ ਵਿਅਕਤੀ ਰੇਲਵੇ ਵਿਚ ਡਿਪਟੀ ਸਟੇਸ਼ਨ ਮੈਨੇਜਰ ਦੇ ਅਹੁਦੇ ਤੇ ਤਾਇਨਾਤ ਹੈ ।
ਕਿਸ ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਪ੍ਰਾਪਤ ਸੂਚਨਾ ਮੁਤਾਬਕ ਰੇਲਵੇ ਵਿਚ ਜਿਸ ਡਿਪਟੀ ਸਟੇਸ਼ਨ ਮੈਨੇਜਰ ਖਿਲਾਫ਼ ਜਿਨਸੀ ਸ਼ੋਸ਼ਣ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ ਉਹ ਆਈ. ਪੀ. ਸੀ. ਦੀ ਧਾਰਾ 75 (1) ਜਿਨਸੀ ਸ਼ੋਸ਼ਣ ਅਤੇ 78 (1) (ਪਿੱਛਾ ਕਰਨਾੇ (ਅਣਉਚਿਤ ਵਰਤਾਅ) ਸ਼ਾਮਲ ਹੈ ।
ਕੀ ਦੱਸਿਆ ਪੁਲਸ ਅਧਿਕਾਰੀ ਨੇ
ਉਪਰੋਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ 36 ਸਾਲਾ ਔਰਤ ਨੇ ਤਿਉਹਾਰ ਲਈ ਛੁੱਟੀ ਮੰਗਦਿਆਂ ਮੁਲਜ਼ਮ ਨੂੰ ਸੁਨੇਹਾ ਭੇਜਿਆ ਸੀ ਪਰ ਅਧਿਕਾਰਤ ਅਪੀਲ ਦਾ ਜਵਾਬ ਦੇਣ ਦੀ ਥਾਂ ਮੁਲਜ਼ਮ ਨੇ ਉਸ ਨੂੰ ਕਥਿਤ ਤੌਰ `ਤੇ ਅਣਉਚਿਤ ਸੁਨੇਹੇ ਭੇਜੇ । ਉਨ੍ਹਾਂ ਦੱਸਿਆ ਕਿ ਔਰਤ ਨੇ ਇਹ ਵੀ ਦੋਸ਼ ਲਗਾਇਆ ਕਿ ਡਿਉਟੀ ਦੌਰਾਨ ਮੁਲਜ਼ਮ ਅਕਸਰ ਗਲਤ ਨੀਅਤ ਨਾਲ ਉਸ ਨੂੰ ਘੁਰਦਾ ਸੀ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ ਉਸ ਦੇ ਨੇੜੇ ਆਉਣ ਦੀ ਕੋਸਿ਼ਸ਼ ਕਰਦਾ ਸੀ ।








