Patiala Help Club Logo

ਨੋਇਡਾ ਵਿਖੇ ਫਲੈਟਾਂ ਵਿਚ ਏ. ਸੀ. ਫਟਣ ਤੋਂ ਬਾਅਦ ਲੱਗ ਗਈ ਅੱਗ

ਨੋਇਡਾ, 29 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਸੈਕਟਰ-119 ਵਿਚ ਇਕ ਸੁਸਾਇਟੀ ਵਿਚ ਬਣੇ ਫਲੈਟਾਂ ਵਿਚ ਅੱਗ (Fire in flats) ਲੱਗਣ ਦਾ ਸਮਾਚਾਰ ਹੈ ।

ਕਿਵੇਂ ਲੱਗ ਗਈ ਅੱਗ

ਮਿਲੀ ਜਾਣਕਾਰੀ ਅਨੁਬਾਰ ਉੱਤਰ ਪ੍ਰਦੇਸ਼ ਦੇ ਨੋਇਡਾ (Noida) ਦੇ ਸੈਕਟਰ-119 ਦੀ ਅਰਨਿਆ ਸੋਸਾਇਟੀ ਦੇ ਇੱਕ ਫਲੈਟ ਵਿੱਚ ਭਿਆਨਕ ਅੱਗ ਲੱਗ ਗਈ, ਜਿਸਨੇ ਨੇੜਲੇ ਕਈ ਫਲੈਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ । ਸੋਮਵਾਰ ਸਵੇਰੇ ਨੋਇਡਾ ਦੇ ਸੈਕਟਰ 119 ਵਿੱਚ ਇੱਕ ਉੱਚ-ਮੰਜਿ਼ਲਾ ਹਾਊਸਿੰਗ ਸੋਸਾਇਟੀ ਦੇ ਕਈ ਫਲੈਟਾਂ ਵਿੱਚ ਭਿਆਨਕ ਅੱਗ ਲੱਗ ਗਈ ।

ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਸੂਚਨਾ ਮਿਲਣ `ਤੇ ਫਾਇਰ ਬ੍ਰਿਗੇਡ (Fire brigade) ਦੀਆਂ ਛੇ ਗੱਡੀਆਂ ਮੌਕੇ `ਤੇ ਪਹੁੰਚੀਆਂ ਅਤੇ ਹੁਣ ਅੱਗ `ਤੇ ਕਾਬੂ ਪਾਉਣ ਦਾ ਕੰਮ ਕਰ ਰਹੀਆਂ ਹਨ । ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਅੱਗ ਕਿਸੇ ਇੱਕ ਫਲੈਟ ਵਿੱਚ ਏ. ਸੀ. ਫਟਣ ਜਾਂ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਘਟਨਾ ਸਥਾਨ `ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ ।