Patiala Help Club Logo

ਨੌਜਵਾਨ ਦੇ ਮੂੰਹ ਤੇ ਪਿਸ਼ਾਬ ਕਰਨ ਤੇ ਕੁੱਟਮਾਰ ਮਾਮਲੇ ਵਿਚ ਕੀਤੇ ਪੰਜ ਗ੍ਰਿਫ਼ਤਾਰ

Feb 23, 2026 | Breaking, Crime, Haryana, Latest News, News

ਜੀਂਦ (ਹਰਿਆਣਾ), 23 ਫਰਵਰੀ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਜੀਂਦ ਵਿਖੇ ਨੌਜਵਾਨ ਦੇ ਮੂੰਹ ਤੇ ਪਿਸ਼ਾਬ (Urine in the mouth) ਕਰਨ ਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੰਜ ਨੂੰ ਗ੍ਰਿਫ਼ਤਾਰ (Five arrested) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਕੁੱਲ 8 ਵਿਚੋਂ ਤਿੰਨ ਹਾਲੇ ਫਰਾਰ ਹਨ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸਫੀਦੋਂ ਸ਼ਹਿਰ (Safidon City) ਵਿਚ 16 ਫਰਵਰੀ ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਉਪਰੋਕਤ ਨੌਜਵਾਨਾਂ ਵਲੋਂ ਇਕ ਨੌਜਵਾਨ ਦੀ ਕੁੱਟਮਾਰ (Beating) ਕੀਤੀ ਗਈ ਅਤੇ ਫਿਰ ਬਾਅਦ ਵਿਚ ਉਸ ਦੇ ਮੂੰਹ ਤੇ ਪਿਸ਼ਾਬ ਤੱਕ ਕਰ ਦਿੱਤਾ ਗਿਆ । ਇਥੇ ਹੀ ਬਸ ਨਹੀਂ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਖੁਦ ਇਸ ਘਟਨਾ ਦੀ ਵੀਡੀਓ ਬਣਾਉਂਦਿਆਂ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਜਾਰੀ ਵੀ ਕੀਤਾ ਗਿਆ । ਵੀਡੀਓ ਵਾਇਰਲ ਹੋਣ ਤੋਂ ਮਾਮਲੇ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਜ਼ਖ਼ਮੀ ਨੌਜਵਾਨ ਦੀ ਸਿ਼ਕਾਇਤ `ਤੇ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ ।

ਕੀ ਦੱਸਿਆ ਸੀ ਸਿ਼ਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਜੀਂਦ ਦੇ ਸਫੀਦੋ ਸ਼ਹਿਰ ਜਿਥੇ ਘਟਨਾ ਵਾਪਰੀ ਦੇ ਵਸਨੀਕ ਨੌਜਵਾਨ ਨਵੀਨ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੱਸਿਆ ਸੀ ਕਿ 16 ਫਰਵਰੀ ਦੀ ਸ਼ਾਮ ਉਹ ਆਪਣੇ ਦੋਸਤਾਂ ਰੋਹਿਤ ਅਤੇ ਅਜ਼ੁਮੁਦੀਨ ਉਰਫ਼ ਛੋਟੂ ਨਾਲ ਸਫੀਦੋਂ ਵਿੱਚ ਹੁਡਾ ਗਰਾਊਂਡ ਵਿੱਚ ਬੈਠਾ ਹੋਇਆ ਸੀ ਤਾਂ ਉਸੇ ਸਮੇਂ ਅਰੁਣ ਸਿ਼ਕਾਰੀ ਆਪਣੇ ਸੱਤ ਹੋਰ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਉਨ੍ਹਾਂ `ਤੇ ਹਮਲਾ ਕਰ ਦਿੱਤਾ ।

ਪੀੜ੍ਹਤ ਦੇ ਦੱਸਣ ਮੁਤਾਬਕ ਫਾਇਰ ਵੀ ਕੀਤਾ ਗਿਆ ਸੀ

ਨਵੀਨ ਨੇ ਦੋਸ਼ ਲਗਾਇਆ ਕਿ ਅਰੁਣ ਸਿ਼ਕਾਰੀ ਨੇ ਆਉਂਦਿਆਂ ਹੀ ਜਾਨ ਤੋਂ ਮਾਰਨ (To kill) ਦੀ ਨੀਅਤ ਨਾਲ ਉਸ `ਤੇ ਸਿੱਧਾ ਫਾਇਰ ਕੀਤਾ । ਗੋਲੀ ਉਸ ਦੇ ਕੰਨ ਦੇ ਨੇੜੇ ਤੋਂ ਨਿਕਲ ਗਈ, ਜਿਸ ਕਾਰਨ ਉਹ ਬਾਲ-ਬਾਲ ਬਚ ਗਿਆ । ਇਸ ਤੋਂ ਬਾਅਦ ਅਰੁਣ ਨੇ ਲੋਹੇ ਦੀ ਰਾਡ ਨਾਲ ਨਵੀਨ ਦੇ ਸਿਰ `ਤੇ ਪਿੱਛੇ ਤੋਂ ਵਾਰ ਕੀਤਾ, ਜਿਸ ਕਾਰਨ ਉਹ ਮੂੰਹ ਭਰ ਕੇ ਡਿੱਗ ਪਿਆ। ਦੁਬਾਰਾ ਉੱਠਣ `ਤੇ ਉਸ `ਤੇ ਫਿਰ ਵਾਰ ਕੀਤਾ ਗਿਆ, ਜਿਸ ਨੂੰ ਨਵੀਨ ਨੇ ਹੱਥ ਅੱਗੇ ਕਰਕੇ ਰੋਕਣ ਦੀ ਕੋਸਿ਼ਸ਼ ਕੀਤੀ ।

ਨਵੀਨ ਦਾ ਕੀਤਾ ਗਿਆ ਸੀ ਪਾਣੀਪਤ ਦੇ ਹਸਪਤਾਲ ਵਿਚ ਇਲਾਜ

ਨਵੀਨ ਅਨੁਸਾਰ ਅਰੁਣ ਦੇ ਉਕਸਾਉਣ `ਤੇ ਉਸ ਦੇ ਸਾਥੀ ਮੋਹਿਤ, ਅਭਿਨਵ, ਕ੍ਰਿਸ਼, ਰਾਬੜੀ, ਸੰਜੂ ਅਤੇ ਆਜ਼ਾਦ ਨੇ ਵੀ ਰਾਡਾਂ ਅਤੇ ਡੰਡਿਆਂ ਨਾਲ ਨਵੀਨ, ਛੋਟੂ ਅਤੇ ਰੋਹਿਤ ਨੂੰ ਬੇਰਹਿਮੀ ਨਾਲ ਕੁੱਟਿਆ । ਕੁੱਟਮਾਰ ਕਰਨ ਤੋਂ ਬਾਅਦ ਅਰੁਣ ਸਿ਼ਕਾਰੀ ਨੇ ਉਸ ਦੇ ਮੂੰਹ `ਤੇ ਪਿਸ਼ਾਬ ਕੀਤਾ ਅਤੇ ਧਮਕੀ ਦਿੱਤੀ ਕਿ ਅਗਲੀ ਵਾਰ ਪੰਗਾ ਲੈਣ `ਤੇ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ । ਨਵੀਨ ਨੂੰ ਇਲਾਜ ਲਈ ਪਾਣੀਪਤ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਪੁਲਸ ਨੇ ਜਿਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਨੂੰ ਸਬਕ ਸਿਖਾਉਣ ਲਈ ਗੰਜੇ ਕਰਵਾ ਦਿੱਤਾ ਸੀ ।

Advertisement