Patiala Help Club Logo

ਤੇਜ ਰਫ਼ਤਾਰ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਹੋਈ ਪੰਜ ਦੀ ਮੌਤ

ਰਾਜਸਥਾਨ, 13 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਬਲੋਤਰਾ ਵਿਖੇ ਇਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਦੇ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੋ ਬਲੋਤਰਾ ਵਿਚ ਜੋ ਇਕ ਭਿਆਨਕ ਸੜਕ ਹਾਦਸੇ (Road accidents) ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖ਼ਮੀ (Seriously injured) ਹੋ ਗਏ ਹਨ ਵਾਲੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ ਰੇਵੰਤਰਾਮ (26), ਸਵਰੂਪਰਾਮ (27), ਭਰਤ (25), ਕਿਸ਼ਨ (27) ਅਤੇ ਭਾਵੇਸ਼ ਜਾਟ ਵਜੋਂ ਹੋਈ ਹੈ । ਗੰਭੀਰ ਜ਼ਖ਼ਮੀ ਬਾਬੂ, ਮੁਕੇਸ਼ ਅਤੇ ਹੇਮਾਰਾਮ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆ ।

ਕਿਵੇਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਸੜਕ ਹਾਦਸਾ ਤੇਜ਼ ਰਫ਼ਤਾਰ ਸਕਾਰਪੀਓ (Fast-paced Scorpio) ਦੇ ਆਪਣੇ ਅੱਗੇ ਜਾ ਰਹੇ ਟਰੱਕ ਨਾਲ ਟਕਰਾਅ ਜਾਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਪੂਰੀ ਤਰ੍ਹਾਂ ਨੁਕਸਾਨੀ ਗਈ । ਇਹ ਹਾਦਸਾ ਬਾੜਮੇਰ-ਜੋਧਪੁਰ ਰਾਸ਼ਟਰੀ ਰਾਜਮਾਰਗ `ਤੇ ਰਾਤ 11:30 ਵਜੇ ਦੇ ਕਰੀਬ ਪਚਪਦਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਭਾਡੀਆਵਾਸ ਪਿੰਡ ਨੇੜੇ ਵਾਪਰਿਆ । ਇਹ ਸਾਰੇ ਬਲੋਤਰਾ ਜਿ਼ਲ੍ਹੇ ਦੇ ਕਨੋਦ ਪਿੰਡ ਦੇ ਰਹਿਣ ਵਾਲੇ ਸਨ ।

ਪੁਲਸ ਨੇ ਮੌਕੇ ਤੇ ਪਹੁੰਚ ਜਖਮੀਆਂ ਨੂੰ ਪਹੁੰਚਾਇਆ ਹਸਪਤਾਲ

ਜਾਣਕਾਰੀ ਅਨੁਸਾਰ ਕਾਰ ਸਵਾਰ ਜੋਧਪੁਰ ਦੇ ਭੋਮੀਆਜੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਸਕਾਰਪੀਓ ਐਸ. ਯੂ. ਵੀ. ਵਿੱਚ ਆਪਣੇ ਪਿੰਡ ਵਾਪਸ ਆ ਰਹੇ ਸਨ । ਹਾਦਸੇ ਦੀ ਸੂਚਨਾ ਮਿਲਣ `ਤੇ ਪੁਲਸ ਟੀਮ ਮੌਕੇ `ਤੇ ਪਹੁੰਚੀ । ਜ਼ਖ਼ਮੀਆਂ ਨੂੰ ਕਾਰ ਤੋਂ ਬਾਹਰ ਕੱਢ ਕੇ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ।

Advertisement