ਬਰੇਲੀ, 10 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਬਰੇਲੀ ਦੇ ਪਿੰਡ ਮਲਕਪੁਰ ਵਿਖੇ ਇਕ ਪਾਗਲ ਕੁੱਤੇ (Mad dogs) ਵਲੋਂ ਪੰਜ ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਗਿਆ ਹੈ ।
ਕੌਣ ਹੈ ਇਹ ਪੰਜ ਸਾਲਾ ਬੱਚੀ
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਬਰੇਲੀ ਦੇ ਪਿੰਡ ਮਲਕਪੁਰ ਬਹੇੜੀ (Village Malakpur Baheri) ਵਿੱਚ ਜੋ ਇੱਕ ਪਾਗਲ ਕੁੱਤੇ ਨੇ ਪੰਜ ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਕੇ ਜਖਮੀ (Injured) ਕਰ ਦਿੱਤਾ ਗਿਆ ਹੈ ਦੀ ਪਛਾਣ ਉਪਾਸਨਾ ਗੰਗਵਾਰ ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਕੁੱਤੇ ਨੇ ਬੱਚੀ ਦੇ ਚੇਹਰੇ ਅਤੇ ਗਰਦਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸਤੇ ਉਸਨੂੰ ਜਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਦੱਸਣਯੋਗ ਹੈ ਕਿ ਕੁੱਤੇ ਨੇ ਉਸਦੇ ਪਿਤਾ ਅਤੇ ਦੋ ਹੋਰ ਪਿੰਡ ਵਾਸੀਆਂ ਨੂੰ ਵੀ ਵੱਢਿਆ ਅਤੇ ਜ਼ਖਮੀ ਕਰ ਦਿੱਤਾ ਜੋ ਉਸਨੂੰ ਬਚਾਉਣ ਲਈ ਭੱਜੇ ।
ਕੀ ਦੱਸਿਆ ਬੱਚੀ ਦੇ ਪਿਤਾ ਨੇ
ਕੁੱਤੇ ਦੇ ਵੱਢਣ ਕਾਰਨ ਬੁਰੀ ਤਰ੍ਹਾਂ ਜਖਮੀ ਹੋਈ ਬੱਚੀ ਦੇ ਪਿਤਾ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੰਜ ਸਾਲਾ ਧੀ ਉਪਾਸਨਾ ਇੱਕ ਘਰ ਤੋਂ ਦੂਜੇ ਘਰ ਜਾ ਰਹੀ ਸੀ ਜਦੋਂ ਕੁੱਤੇ ਨੇ ਬੱਚੀ ਤੇ ਹਮਲਾ ਕਰ ਦਿੱਤਾ। ਬੱਚੀ ਦੇ ਜਖਮੀ ਹੋਣ ‘ਤੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਰੂਪ ਵਿੱਚ ਜ਼ਖਮੀ ਲੜਕੀ ਨੂੰ ਬਹੇੜੀ ਕਮਿਊਨਿਟੀ ਹੈਲਥ ਸੈਂਟਰ (Community Health Center) ਪਹੁੰਚਾਇਆ । ਉਸਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰ ਨੇ ਉਸਨੂੰ ਬਰੇਲੀ ਦੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ।
ਬੱਚੀ ਦੀ ਗੰਭੀਰ ਹਾਲਤ ਦੇ ਚਲਦਿਆਂ ਜਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਣ `ਤੇ ਇੱਕ ਜਨਰਲ ਸਰਜਨ ਨੂੰ ਤੁਰੰਤ ਬੁਲਾਇਆ ਗਿਆ ਅਤੇ ਉਸਨੂੰ ਓਪਰੇਟਿੰਗ ਥੀਏਟਰ ਵਿੱਚ ਲਿਜਾਇਆ ਗਿਆ । ਡਾਕਟਰਾਂ ਦੇ ਅਨੁਸਾਰ ਉਸਦੇ ਚੇਹਰੇ `ਤੇ ਡੂੰਘੇ ਜ਼ਖ਼ਮ ਸਨ, ਜਿਨ੍ਹਾਂ ਨੂੰ ਸੱਤ ਤੋਂ ਅੱਠ ਟਾਂਕੇ ਲਗਾਉਣੇ ਪਏ ਤੇ ਉਸਨੂੰ ਐਂਟੀ-ਰੇਬੀਜ਼ ਸੀਰਮ ਵੀ ਲਗਾਇਆ ਗਿਆ ।








