ਪਟਿਆਲਾ, 31 ਅਕਤੂੁਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਘੋੋਮਾਜਰਾ ਵਿਖੇ ਰਹਿੰਦੇ ਸਾਬਕਾ ਅਕਾਲੀ ਕੌਂਸਲਰ ਇੰਦਰਮੀਤ ਸਿੰਘ ਬੱਬੀਮਾਨ (Former Akali Councilor Indermeet Singh Babbiman) ਵਲੋਂ ਅੱਜ ਵਰਕਸ਼ਾਪ ਵਿਚ ਆਪਣੇ ਆਪ ਨੂੰ ਹੀ ਗੋਲੀ (Shoot yourself) ਮਾਰ ਲਈ ਗਈ । ਜਾਣਕਾਰੀ ਅਨੁਸਾਰ 65 ਵਰ੍ਹਿਆਂ ਦੇ ਸਨ ।
ਘਟਨਾ ਦਾ ਪਤਾ ਚਲਦਿਆਂ ਪੁਲਸ ਨੇ ਪਹੁੰਚ ਕੀਤੀ ਕਾਰਵਾਈ
ਘਟਨਾ ਸਬੰਧੀ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਸਾਬਕਾ ਅਕਾਲੀ ਕੌਂਸਲਰ ਬੱਬੀਮਾਨ ਵਲੋਂ ਅਜਿਹਾ ਕੀਤੇ ਜਾਣ ਪਿੱਛੇ ਆਖਰ ਕੀ ਕਾਰਨ ਰਿਹਾ ਸਬੰਧੀ ਕੋਈ ਜਾਣਕਾਰੀ ਹਾਲੇ ਪ੍ਰਾਪਤ ਨਹੀਂ ਹੋ ਸਕੀ ਹੈੈ ।


