ਚੰਡੀਗੜ੍ਹ, 28 ਸਤੰਬਰ 2026 : ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ (Niranjan Singh) ਵਲੋਂ ਰਾਜਨੀਤਕ ਪਾਰਟੀ `ਵਾਰਿਸ ਪੰਜਾਬ ਦੇ` ਛੱਡ ਦਿੱਤੀ ਗਈ ਹੈ ।
ਕੀ ਕਾਰਨ ਦੱਸਿਆ ਜਾ ਰਿਹਾ ਹੈ ਪਾਰਟੀ ਛੱਡਣ ਦਾ
ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੇ ਸਾਬਕਾ ਅਧਿਕਾਰੀ ਨਿਰੰਜਣ ਸਿੰਘ ਵਲੋਂ `ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ` ਪਾਰਟੀ ਤੋਂ ਅਸਤੀਫ਼ਾ (Resignation) ਦੇ ਦਿੱਤਾ ਹੈ ਦਾ ਮੁੱਖ ਕਾਰਨ ਕਥਿਤ ਤੌਰ ਤੇ ਪਾਰਟੀ ਨਾਲ ਕੁੱਝ ਖਾਸ ਮੁੱਦਿਆਂ ‘ਤੇ ਸਹਿਮਤੀ ਨਾ ਬਣਨਾ ਹੈ । ਦੱਸਣਯੋਗ ਹੈ ਕਿ ਨਿਰਜੰਨ ਸਿੰਘ ਵਲੋਂ ਕੁੱਝ ਦਿਨ ਪਹਿਲਾਂ ਹੀ ਪਾਰਟੀ `ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਸੀ ਤੇ ਪਾਰਟੀ `ਚ ਸ਼ਾਮਲ ਹੋਣ ਤੋਂ ਕਰੀਬ 100 ਘੰਟਿਆਂ ਬਾਅਦ ਹੀ ਉਨ੍ਹਾਂ ਵੱਲੋਂ ਪਾਰਟੀ ਤੋਂ ਵੱਖ ਹੋਣ ਦਾ ਫ਼ੈਸਲਾ ਸਿਆਸੀ ਹਲਕਿਆਂ `ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ।
ਕੀ ਆਖਿਆ ਸਾਬਕਾ ਈ. ਡੀ. ਅਧਿਕਾਰੀ ਨੇ
ਸਾਬਕਾ ਈ. ਡੀ. ਅਧਿਕਾਰੀ ਨਿਰੰਜਣ ਸਿੰਘ ਵਲੋਂ ਜਾਰੀ ਕੀਤੇ ਗਏ ਆਪਣੇ ਬਿਆਨ `ਚ ਆਖਿਆ ਗਿਆ ਹੈ ਕਿ ਉਹ ਪੰਜਾਬ `ਚ ਨਸਿ਼ਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਤੇ ਨਸ਼ਾ ਸਮੱਗਲਿੰਗ `ਚ ਪੁਲਸ ਮੁਲਾਜ਼ਮਾਂ ਦੀ ਕਥਿਤ ਸ਼ਮੂਲੀਅਤ ਵਰਗੇ ਮੁੱਦਿਆਂ ਨੂੰ ਲੈ ਕੇ `ਵਾਰਿਸ ਪੰਜਾਬ ਦੇ` ਨਾਲ ਖੜ੍ਹੇ ਹੋਏ ਸਨ । ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ` (Shiromani Akali Dal waris Punjab de) ਪਾਰਟੀ ਨਾਲ ਜੁੜਨ ਤੋਂ ਬਾਅਦ ਕੁਝ ਮੁੱਦਿਆਂ `ਤੇ ਉਨ੍ਹਾਂ ਦੇ ਮਤਭੇਦ ਸਾਹਮਣੇ ਆਏ, ਜਿਨ੍ਹਾਂ ਨੂੰ ਉਹ ਆਪਣੇ ਲਈ ਗ਼ੈਰ-ਸਮਝੌਤਾਯੋਗ ਮੰਨਦੇ ਹਨ ।
ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿਹੜੇ ਮੁੱਦਿਆਂ ਤੇ ਨਹੀਂ ਬਣੀ ਸਹਿਮਤੀ
ਨਿਰੰਜਣ ਸਿੰਘ ਨੇ ਪਾਰਟੀ ਆਗੂਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ । ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਆਖਿ਼ਰ ਉਹ ਕਿਹੜੇ ਖਾਸ ਮੁੱਦੇ ਸਨ, ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਨਾਲ ਸਹਿਮਤੀ ਨਹੀਂ ਬਣ ਸਕੀ । ਇਸ ਕਾਰਨ ਉਨ੍ਹਾਂ ਦੇ ਅਸਤੀਫ਼ੇ ਦੇ ਪਿੱਛੇ ਦੀ ਪੂਰੀ ਵਜ੍ਹਾ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ ।








