ਸਾਈਬਰ ਠੱਗੀ ਦੇ ਗਿਰੋਹ ਵਿਚ ਸ਼ਾਮਲ ਚਾਰ ਸਕੇ ਭਰਾ ਗ੍ਰਿਫ਼ਤਾਰ

ਇਟਾਵਾ, 27 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਇਟਾਵਾ ਵਿਖੇ ਪੁਲਸ ਵਲੋਂ ਸਾਈਬਰ ਠੱਗੀ ਕਰਨ ਦੇ ਦੋਸ਼ ਹੇਠ ਚਾਰ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਇਟਾਵਾ (Etawa) ਵਿਖੇ ਜੋ ਪੁਲਸ ਵਲੋਂ ਸਾਈਬਰ ਠੱਗੀ (Cyber ​​fraud) ਦੇ ਨੈਟਵਰਕ ਵਿਚ ਸ਼ਾਮਲ ਜਿਨ੍ਹਾਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਚਾਰੋਂ ਸਕੇ ਭਰਾ ਹਨ। ਜਾਣਕਾਰੀ ਮੁਤਾਬਕ ਪੁਲਸ ਵਲੋਂ ਚਾਰਾਂ ਕੋਲੋਂ 91 ਲੱਖ ਰੁਪਏ ਤੋਂ ਵੀ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ ।

ਪੁਲਸ ਨੇ ਕੀ ਜਾਣਕਾਰੀ ਦਿੱਤੀ ਸਾਈਬਰ ਠੱਗਾਂ ਬਾਰੇ

ਇਟਾਵਾ ਵਿਖੇ ਪੁਲਸ ਵਲੋਂ ਗ੍ਰਿ਼ਫ਼ਤਾਰ ਕੀਤੇ ਗਏ ਸਾਈਬਰ ਠੱਗਾਂ (Cyber ​​thugs) ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਕੜੇ ਗਏ ਚਾਰ ਸਕੇ ਭਰਾ ਡਿਜੀਟਲ ਅਰੈਸਟ ਅਤੇ ਆਨ-ਲਾਈਨ ਗੇਮਾਂ ਦੇ ਨਾਂ `ਤੇ ਲੋਕਾਂ ਨਾਲ ਠੱਗੀ ਮਾਰਦੇ ਸਨ । ਇਸ ਮਾਮਲੇ ਵਿੱਚ ਬੈਂਕ ਕਰਮਚਾਰੀਆਂ ਦੀ ਭੂਮਿਕਾ ਵੀ ਸ਼ੱਕੀ ਦੱਸੀ ਜਾ ਰਹੀ ਹੈ, ਜਿਸ ਦੀ ਜਾਂਚ ਜਾਰੀ ਹੈ ।