ਨੋਇਡਾ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਸਾਈਬਰ ਠੱਗਾਂ ਵਲੋਂ ਫਿਨਟੈਕ ਕੰਪਨੀ ਦਾ ਸਰਵਰ ਹੈਕ ਕਰਕੇ ਕਰੋੜਾਂ ਟ੍ਰਾਂਸਫਰ ਕੀਤੇ ਗਏ ਹਨ ।
ਕਿੰਨੇ ਕਰੋੜ ਕੀਤੇ ਗਏ ਹਨ ਟ੍ਰਾਂਸਫਰ
ਮਿਲੀ ਜਾਣਕਾਰੀ ਅਨੁਸਾਰ ਨੋਇਡਾ `ਚ ਜੋ ਸਾਈਬਰ ਜਾਅਲਸਾਜ਼ਾਂ (Cyber fraudsters) ਵਲੋਂ ਇਕ ਵਿੱਤੀ ਤਕਨਾਲੋਜੀ ਕੰਪਨੀ (ਫਿਨਟੈੱਕ) ਦਾ ਸਰਵਰ ਅਤੇ ਏ. ਪੀ. ਆਈ. ਪੋਰਟਲ ਹੈਕ ਕਰ ਕੇ ਉਸ ਦੇ ਖਾਤੇ `ਚੋਂ ਕਰੋੜਾਂ ਰੁਪਏ ਦੀ ਰਕਮ ਕੱਢ ਲਈ ਗਈ ਹੈ ਉਹ 2.42 ਕਰੋੜ ਰੁਪਏ ਤੋਂ ਵੱਧ ਹੈ ।
ਕੀ ਦੱਸਿਆ ਡੀ. ਸੀ. ਨੇ
ਨੋਇਡਾ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਸਾਈਬਰ ਅਪਰਾਧ) ਸ਼ੈਵਿਆ ਗੋਇਲ ਨੇ ਦੱਸਿਆ ਕਿ ਰਿਨੋਵਾ ਪੇਟੈੱਕ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਰਾਜਕੁਮਾਰ ਦੀ ਸ਼ਿਕਾਇਤ `ਤੇ ਮੰਗਲਵਾਰ ਨੂੰ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ (Case registered) ਕੀਤਾ ਗਿਆ । ਕੰਪਨੀ ਮੋਬਾਈਲ ਫੋਨ ਰੀਚਾਰਜ, ਬਿੱਲ ਭੁਗਤਾਨ, ਆਧਾਰ ਜ਼ਰੀਏ ਨਕਦ ਨਿਕਾਸੀ ਅਤੇ ਘਰੇਲੂ ਧਨ ਟ੍ਰਾਂਸਫਰ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ।
ਕਿੰਨੇ ਬੈਂਕਾਂ ਦੇ ਖਾਤਿਆਂ ਵਿਚ ਕੀਤੀ ਗਈ ਹੈ ਕੱਢੀ ਗਈ ਰਕਮ
ਗੋਇਲ ਨੇ ਸਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 13 ਸਤੰਬਰ ਨੂੰ ਦੁਪਹਿਰ ਬਾਅਦ ਤੋਂ ਰਾਤ ਲੱਗਭਗ 8 ਵਜੇ ਦੇ ਵਿਚਾਲੇ ਜਾਅਲਸਾਜ਼ਾਂ ਨੇ ਕੰਪਨੀ ਦਾ ਸਰਵਰ ਹੈਕ (Server hack) ਕਰ ਕੇ ਏ. ਪੀ. ਆਈ. ਪੋਰਟਲ ਜ਼ਰੀਏ ਉਸ ਦੇ ਖਾਤੇ `ਚੋਂ 2,42,65,576 ਰੁਪਏ ਕੱਢ ਲਏ। ਇਹ ਰਕਮ 497 ਲੈਣ-ਦੇਣ ਦੇ ਮਾਧਿਅਮ ਨਾਲ 28 ਬੈਂਕਾਂ ਦੇ 58 ਖਾਤਿਆਂ `ਚ ਟ੍ਰਾਂਸਫਰ ਕੀਤੀ ਗਈ । ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧ ਸ਼ਾਖਾ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਸ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਕਿਹੜੇ-ਕਿਹੜੇ ਬੈਂਕ ਖਾਤਿਆਂ `ਚ ਕਿੰਨੀ ਰਕਮ ਟ੍ਰਾਂਸਫਰ ਕੀਤੀ ਗਈ ।








