Patiala Help Club Logo

ਰਾਮਪੁਰ `ਚ ਗੈਂਗਸਟਰ ਦਾ ਹੀ ਕਰ ਦਿੱਤਾ ਗੋਲੀ ਮਾਰ ਕੇ ਕਤਲ

ਰਾਮਪੁਰ, 9 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉੁਤਰ ਪ੍ਰਦੇਸ਼ (Uttar Pradesh) ਦੇ ਰਾਮਪੁਰ ਵਿਖੇ ਬੀਤੇ ਦਿਨੀਂ ਤਿੰਨ ਬਦਮਾਸ਼ਾਂ ਵਲੋਂ ਗੈਂਗਸਟਰ ਦਾ ਹੀ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ।

ਕੌਣ ਹੈ ਇਹ ਗੈਂਗਸਟਰ

ਮਿਲੀ ਜਾਣਕਾਰੀ ਅਨੁਸਾਰ ਬਿਲਾਸਪੁਰ ਥਾਣਾ ਖੇਤਰ ਵਿਚ ਜੋ ਬੀਤੇ ਦਿਨੀਂ ਵੀਰਵਾਰ ਸਵੇਰੇ ਬਾਈਕ ਸਵਾਰ 3 ਬਦਮਾਸ਼ਾਂ ਵਲੋਂ ਗੈਂਗਸਟਰ (Gangster) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 30 ਸਾਲਾ ਸੰਦੀਪ ਚੌਹਾਨ ਉਰਫ਼ ਸੰਨੀ ਦੇ ਤੌਰ ‘ਤੇ ਹੋਈ ਹੈ। ਦੱਸਣਯੋਗ ਹੈ ਕਿ ਉਕਤ ਗੈਂਗਸਟਰ 10 ਕੁ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ ।

ਕਿਸ ਸਮੇਂ ਵਾਪਰਿਆ ਕਤਲ ਦਾ ਘਟਨਾਕ੍ਰਮ

ਪੁਲਸ ਅਨੁਸਾਰ ਉਸ ਦੇ ਖ਼ਿਲਾਫ਼ 16 ਤੋਂ ਵੱਧ ਮੁਕੱਦਮੇ ਦਰਜ ਸਨ । ਦਿਬਦਿਬਾ ਪਿੰਡ ਦੇ ਸਾਂਗਾ ਫਾਰਮ ਦੇ ਰਹਿਣ ਵਾਲੇ ਸੰਦੀਪ ਰਾਈਸ ਮਿੱਲ ਵਿਚ ਬਾਰਦਾਨਾ ਕੱਟਣ ਅਤੇ ਸਿਉਣ ਦਾ ਕੰਮ ਕਰਦਾ ਸੀ। ਪਰਿਵਾਰ ਵਿਚ ਪਤਨੀ ਸ਼ਿਵਾਨੀ, 6 ਮਹੀਨੇ ਦਾ ਪੁੱਤਰ ਅਤੇ 3 ਸਾਲ ਦੀ ਧੀ ਹੈ । ਵੀਰਵਾਰ ਸਵੇਰੇ ਉਹ ਬੀਮਾਰ ਪੁੱਤਰ ਦੀ ਦਵਾਈ ਲੈਣ ਪਤਨੀ ਨਾਲ ਨਿਕਲਿਆ ਸੀ । ਸ਼ਰਾਬ ਦੇ ਠੇਕੇ ਨੇੜੇ ਉਸ ਦਾ ਦੋਸਤ ਮਿਲ ਗਿਆ । ਸੰਦੀਪ ਨੇ ਪਤਨੀ ਅਤੇ ਪੁੱਤਰ ਨੂੰ ਘਰ ਭੇਜ ਦਿੱਤਾ। ਅਤੇ ਖ਼ੁਦ ਕੁਝ ਦੇਰ ਬਾਅਦ ਬਾਈਕ `ਤੇ ਸ਼ਰਾਬ ਲੈਣ ਜਾਣ ਲੱਗਾ । ਪੁਲਸ ਮੁਤਾਬਕ ਇਸੇ ਦੌਰਾਨ ਬਾਈਕ ਸਵਾਰ 3 ਹਮਲਾਵਰਾਂ ਨੇ ਸੰਦੀਪ `ਤੇ ਫਾਇਰਿੰਗ ਕਰ ਦਿੱਤੀ । ਉਸ ਨੂੰ 3 ਗੋਲੀਆਂ ਲੱਗੀਆਂ, ਜਿਨ੍ਹਾਂ ਵਿਚੋਂ 2 ਸਿਰ ਦੇ ਉਪਰਲੇ ਹਿੱਸੇ ਅਤੇ ਇਕ ਪਿੱਠ ਵਿਚ ਲੱਗੀ ।

Advertisement