Patiala Help Club Logo

ਕੋਰਟ ਵਿਚ ਪੇਸ਼ੀ ਭੁਗਤਣ ਆਏ ਗੈਂਗਸਟਰਾਂ ਨੇ ਮਾਰੀ ਕੋਰਟ ਕੰਪਲੈਕਸ ਤੋਂ ਛਾਲ

ਜਲੰਧਰ, 14 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਕਿਸੇ ਮਾਮਲੇ ਵਿਚ ਪੇਸ਼ੀ ਭੁਗਤਣ ਲਈ ਆਏ ਦੋ ਗੈਂਗਸਟਰਾਂ ਵਲੋਂ ਪੁਲਸ ਨੂੰ ਦੇਖਦਿਆਂ ਹੀ ਭੱਜ ਕੇ ਕੋਰਟ ਕੰਪਲੈਕਸ ਤੋਂ ਛਾਲ ਮਾਰ (Jump) ਦਿੱਤੀ ਗਈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨਾਂ ਜਲੰਧਰ ਕੋਰਟ ਕੰਪਲੈਕਸ (Court Complex) ਵਿਚ ਕਿਸੇ ਮਾਮਲੇ ਵਿਚ ਪੇਸ਼ੀ ਭੁਗਤਣ ਆਏ ਜਿਨ੍ਹਾਂ ਦੋ ਗੈਂਗਸਟਰਾਂ ਵਲੋਂ ਪੁਲਸ ਨੂੰ ਦੇਖਦਿਆਂ ਹੀ ਕੋਰਟ ਕੰਪਲੈਕਸ ਦੀ ਛੱਤ ਤੋਂ ਹੀ ਛਾਲ ਮਾਰ ਦਿੱਤੀ ਗਈ ਹੈ ਵਿਚ ਦੋਹਾਂ ਦੀ ਪਛਾਣ ਅਮਨ ਅਤੇ ਫਤਿਹ ਦੇ ਤੌਰ ‘ਤੇ ਹੋਈ ਹੈ ।

ਕੀ ਕਾਰਨ ਸੀ ਪੁਲਸ ਨੂੰ ਦੇਖ ਕੇ ਛਾਲ ਮਾਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਪੰਜਾਬ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਦੇਵੀ ਤਾਲਾਬ ਮੰਦਰ ਕੰਪਲੈਕਸ ਵਿਚ ਜੋ ਇਕ ਮਹੀਨਾ ਪਹਿਲਾਂ ਪੱਥਰਬਾਜੀ ਹੋਈ ਦੇ ਵਿਚ ਉਪਰੋਕਤ ਦੋਵੇਂ ਜਣੇ ਲੋੜੀਂਦੇ ਸਨ ਕੋਰਟ ਵਿਚ ਪੇਸ਼ੀ ਭੁਗਤਣ ਲਈ ਆਏ ਹੋਏ ਸਨ, ਜਿਸ ‘ਤੇ ਪੁਲਸ ਨੇ ਇਸ ਮਾਮਲੇ ਵਿਚ ਦੋਹਾਂ ਦੀ ਗ੍ਰਿਫ਼ਤਾਰੀ ਲਈ ਜਦੋਂ ਕੋਰਟ ਕੰਪਲੈਕਸ ਵਿਚ ਪਹੁੰਚ ਕੀਤੀ ਤਾਂ ਦੋਵੇਂ ਜਣੇ ਪੁਲਸ ਨੂੰ ਦੇਖ ਕੇ ਭੱਜਣ ਲੱਗੇ ਅਤੇ ਜਲਦਬਾਜੀ ਵਿਚ ਕੋਰਟ ਕੰਪਲੈਕਸ ਤੋਂ ਹੀ ਛਾਲ ਮਾਰ ਦਿੱਤੀ ।

ਛਾਲ ਮਾਰਨ ਵਾਲੇ ਦੋਵੇਂ ਗ੍ਰਿਫ਼ਤਾਰ

ਉਪਰੋਕਤ ਮਾਮਲੇ ਵਿਚ ਜਿਨ੍ਹਾਂ ਦੋ ਗੈਂਗਸਟਰਾਂ (Gangsters) ਵਲੋਂ ਕੋਰਟ ਕੰਪਲੈਕਸ ਤੋਂ ਛਾਲ ਮਾਰ ਦਿੱਤੀ ਸੀ ਦੇ ਚਲਦਿਆਂ ਇਕ ਦੇ ਪੈਰ ਤੇ ਗੰਭੀਰ ਸੱਟ ਲੱਗੀ ਹੈ, ਜਿਸਦੇ ਚਲਦਿਆਂ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਉਕਤ ਦੋਹਾਂ ਤੋਂ ਦੇਵੀ ਤਲਾਬ ਮੰਦਰ ਪੱਥਰਬਾਜੀ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ ।

Advertisement