Patiala Help Club Logo

ਮੋਹਾਲੀ ਸਿਟੀ ਸੈਂਟਰ ਦੀ ਪੰਜਵੀਂ ਮੰਜਿਲ ਤੋਂ ਲੜਕੀ ਡਿੱਗਣ ਕਾਰਨ ਜਖਮੀ

ਮੋਹਾਲੀ, 15 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਦੇ ਸਿਟੀ ਸੈਂਟਰ ਦੀ ਪੰਜਵੀਂ ਮੰਜਿਲ ਤੋਂ ਇਕ ਕੁੜੀ ਦੇ ਡਿੱਗਣ ਕੇ ਬੁਰੀ ਤਰ੍ਹਾਂ ਜਖਮੀ (Injured) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਸਿਟੀ ਸੈਂਟਰ ਦੀ ਪੰਜਵੀਂ ਮੰਜਿਲ (Fifth floor) ਤੋਂ ਡਿੱਗਣ ਵਾਲੀ ਲੜਕੀ ਦਾ ਨਾਮ ਤਾਨੀਆ (Tania) ਹੈ ਤੇ ਉਸ ਦੇ ਪੰਜਵੀਂ ਮੰਜਿ਼ਲ ਤੋਂ ਮਿਲੇ ਬੈਗ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਮਿਲੇ ਬੈਗ ਵਿਚ ਮਿਲੇ ਸਮਾਨ ਤੋਂ ਪਤਾ ਲੱਗਿਆ ਹੈ ਕਿ ਉਹ ਅੰਬਾਲਾ ਦੀ ਰਹਿਣ ਵਾਲੀ ਹੈ । ਲੜਕੀ ਨੂੰ ਜਖਮੀ ਹਾਲਤ ਵਿਚ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਉਸਦੇ ਮਾਪਿਆਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ ।

ਪੁਲਸ ਨੇ ਸ਼਼ੁਰੂ ਕਰ ਦਿੱਤੀ ਹੈ ਜਾਂਚ ਸ਼ੁਰੂ

ਤਾਨੀਆ ਨਾਮ ਦੀ ਇਕ ਲੜਕੀ ਦੇ ਮੋਹਾਲੀ ਦੇ ਸਿਟੀ ਸੈਂਟਰ (City Center) ਤੋਂ ਇਸ ਤਰ੍ਹਾਂ ਹੇਠਾਂ ਡਿੱਗਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਜਿਹਾ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਆਤਮ ਹਤਿਆ ਹੈ ਜਾਂ ਕਿਸੇ ਵਲੋਂ ਮਾਰਨ ਦੀ ਨੀਅਤ ਨਾਲ ਧੱਕਾ ਦਿੱਤਾ ਜਾਂ ਇਸ ਤਰ੍ਹਾਂ ਦਾ ਖੌਫਨਾਕ ਕਦਮ ਚੁੱਕਣ ਲਈ ਮਜਬੂਰ ਤਾਂ ਨਹੀਂ ਕੀਤਾ ਗਿਆ । ਫਿਲਹਾਲ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਦਿੱਤੇ ਗਏ ਬਿਆਨ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਵਿੱਚ ਅਹਿਮ ਸਾਬਤ ਹੋਣਗੇ ।

Advertisement