ਪਣਜੀ, 9 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਗੋਆ ਦੀ ਇਕ ਅਦਾਲਤ (Goa Court) ਵਲੋਂ ਗੋਆ ਨਾਈਟ ਕਲੱਬ ਅਗਨੀਕਾਂਡ ਦੇ ਲੂਥਰਾ ਭਰਾਵਾਂ ਨੂੰ ਜਮਾਨਤ (Bail) ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਹੁਣ ਕਿਸ ਮਾਮਲੇ ਵਿਚ ਦਿੱਤੀ ਗਈ ਹੈ ਜਮਾਨਤ
ਗੋਆ ਦੀ ਇਕ ਅਦਾਲਤ ਨੇ ਅੱਗ ਨਾਲ ਤਬਾਹ ਹੋਏ ਨਾਈਟ ਕਲੱਬ `ਬੰਚ ਬਾਏ ਰੋਮੀਓ ਲੇਨ` ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੂੰ ਜਾਅਲਸਾਜ਼ੀ ਦੇ ਇਕ ਮਾਮਲੇ `ਚ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨਾਲ ਉਨ੍ਹਾਂ ਦੀ ਜੇਲ ਤੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ । ਲੂਥਰਾ ਭਰਾਵਾਂ (Luthra brothers) ਨੂੰ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ `ਚ ਲੱਗੀ ਭਿਆਨਕ ਅੱਗ ਨਾਲ ਸਬੰਧਤ ਇਕ ਮਾਮਲੇ `ਚ ਜ਼ਮਾਨਤ ਮਿਲ ਚੁੱਕੀ ਹੈ । ਇਸ ਘਟਨਾ `ਚ 25 ਲੋਕਾਂ ਦੀ ਮੌਤ ਹੋ ਗਈ ਸੀ ।
ਈ. ਡੀ. ਨੇ ਕਿੰਨੇ ਕਰੋੜ ਦੀਆਂ ਜਾਇਦਾਦਾਂ ਕੀਤੀਆਂ ਹਨ ਕੁਰਕ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੋਆ ਸਥਿਤ ਇਸ ਨਾਈਟ ਕਲੱਬ ਦੇ ਪ੍ਰਮੋਟਰਾਂ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਤਹਿਤ 17.45 ਕਰੋੜ ਰੁਪਏ ਦੀ ਅਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ `ਬੰਚ ਬਾਏ ਰੋਮੀਓ ਲੇਨ` ਕਲੱਬ ਖਿਲਾਫ ਕਾਰਵਾਈ ਕੀਤੀ ।










