Patiala Help Club Logo

ਗੁਜਰਾਤ ਏ. ਟੀ. ਐਸ. ਨੇ ਕੀਤਾ ਵਡੋਦਰਾ ਤੋਂ ਇਕ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਅਹਿਮਦਾਬਾਦ, 27 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਵਿਖੇ ਅੱਤਵਾਦ ਵਿਰੋਧੀ ਦਸਤੇ (Anti-Terrorism Squads) ਵਲੋਂ ਵਡੋਦਰਾ ਤੋਂ ਇਕ ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੀ-ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਅਕਤੀ ਕੋਲੋਂ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਅੱਤਵਾਦ ਵਿਰੋਧੀ ਦਸਤੇ ਵਲੋਂ ਜੋ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Terrorist organization Jaish-e-Mohammed) ਖਿ਼ਲਾਫ਼ ਕਾਰਵਾਈ ਕਰਦਿਆਂ ਵਡੋਦਰਾ ਤੋਂ ਇੱਕ ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ ਦੇ ਕੋਲੋਂ ਇੱਕ ਏ. ਕੇ. 47 ਰਾਈਫਲ ਅਤੇ 23 ਜਿ਼ੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਅਸਾਮ ਦਾ ਰਹਿਣ ਵਾਲਾ ਹੈ ।

ਕਿਵੇਂ ਪਕੜਿਆ ਗਿਆ ਸ਼ੱਕੀ ਅੱਤਵਾਦੀ

ਪ੍ਰਾਪਤ ਸੂਚਨਾ ਮੁਤਾਬਕ ਏ. ਟੀ. ਐਸ. ਵਲੋਂ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਤਸਕਰੀ ਬਾਰੇ ਪ੍ਰਾਪਤ ਪੱਕੀ ਖੂਫੀਆ ਜਾਣਕਾਰੀ ਦੇ ਆਧਾਰ ਤੇ ਏ. ਟੀ. ਐੈਸ. ਦੀ ਟੀਮ ਨੇ ਬੀਤੀ ਰਾਤ ਕਰੀਬ 9 ਵਜੇ ਜਰੋਦ ਬੱਸ ਸਟੈਂਡ ਦੇ ਆਲੇ-ਦੁਆਲੇ ਗੁਪਤ ਨਿਗਰਾਨੀ ਮੁਹਿੰਮ ਚਲਾਈ । ਇਸ ਦੌਰਾਨ ਸ਼ੱਕੀ ਵਿਅਕਤੀ ਇੱਕ ਸਰਕਾਰੀ ਬੱਸ ਰਾਹੀਂ ਜਰੋਦ ਪਹੁੰਚਿਆ । ਜਿਵੇਂ ਹੀ ਉਹ ਬੱਸ ਤੋਂ ਉਤਰਿਆ, ਪਹਿਲਾਂ ਤੋਂ ਤਾਇਨਾਤ ਦੀ ਟੀਮ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਮੁਲਜ਼ਮ ਕੋਲੋਂ ਰਾਈਫਲ ਅਤੇ ਕਾਰਤੂਸ ਬਰਾਮਦ ਹੋਏ ।

ਪਕੜੇ ਗਏ ਸ਼ੱਕੀ ਅੱਤਵਾਦੀ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ

ਉਕਤ ਪਕੜੇ ਗਏ ਸ਼ੱਕੀ ਅੱਤਵਾਦੀ ਤੋਂ ਅੱਤਵਾਦ ਵਿਰੋਧੀ ਦਸਤੇ ਵਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਇਹ ਪਤਾ ਲਗਾਇਆ ਜਾ ਸਕੇ ਕਿ ਹਥਿਆਰ ਕਿਥੋਂ ਲਿਆਂਦੇ ਗਏ ਸਨ ਤੇ ਇਹ ਕਿਸਨੂੰ ਦਿੱਤੇ ਜਾਣੇ ਸਨ ਅਤੇ ਕੀ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹਨ । ਇਥੇ ਹੀ ਬਸ ਨਹੀਂ ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਹਥਿਆਰਾਂ ਦੇ ਇਸ ਨੈੱਟਵਰਕ ਵਿੱਚ ਕੋਈ ਹੋਰ ਸਥਾਨਕ ਵਿਅਕਤੀ ਜਾਂ ਬਾਹਰੀ ਲੋਕ ਵੀ ਸ਼ਾਮਲ ਹਨ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਸਬੰਧ ਜੈਸ਼-ਏ-ਮੁਹੰਮਦ ਨਾਲ ਹੈ ।

Advertisement

punjab hockey
Meeting