ਪ੍ਰਯਾਗਰਾਜ, 10 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਪ੍ਰਯਾਗਰਾਜ ਜਿਲੇ ਦੇ ਕਰੇੇਲੀ ਖੇਤਰ ਵਿਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ ਗਈ ਹੈ ।
ਕੌਣ ਹੈ ਇਹ ਵਿਅਕਤੀ ਜਿਸਦੀ ਹੱਤਿਆ ਕਰ ਦਿੱਤੀ ਗਈ
ਪ੍ਰਯਾਗਰਾਜ ਜਿਲੇ (Prayagraj district) ਦੇ ਕਰੇਲੀ ਖੇਤਰ `ਚ ਵੀਰਵਾਰ ਰਾਤ ਮਾਫੀਆ ਅਸ਼ਰਫ ਦੇ ਗਨਰ ਰਹੇ ਇਰਫਾਨ ਗੱਦੀ ਦੀ ਵਿਚ ਸੜਕ `ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਪੁਲਸ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਗੌਸ ਨਗਰ `ਚ ਵਾਪਰੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਇਰਫਾਨ ਦੀ ਛਾਤੀ `ਚ ਗੋਲੀ ਮਾਰੀ ।
ਜਿਆਦਾ ਖੂਨ ਵਗ ਜਾਣ ਕਾਰਨ ਹੋ ਗਈ ਸੀ ਮੌਤ
ਇਰਫਾਨ ਸੜਕ `ਤੇ ਹੀ ਜ਼ਖਮੀ ਹਾਲਤ `ਚ ਤੜਫਦਾ ਰਿਹਾ ਤੇ ਬਾਅਦ `ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਿਆਦਾ ਖੂਨ ਵਗ ਜਾਣ ਕਾਰਨ ਉਸ ਦੀ ਮੌਤ ਹੋ ਗਈ । ਸੂਚਨਾ ਮਿਲਣ `ਤੇ ਪੁਲਸ ਕਮਿਸ਼ਨਰ ਸਿਟੀ ਮਨੀਸ਼ ਕੁਮਾਰ ਸ਼ਾਂਡਿਲ ਅਤੇ ਸਹਾਇਕ ਪੁਲਸ ਕਮਿਸ਼ਨਰ ਰਾਜਕੁਮਾਰ ਮੀਣਾ ਵੀ ਘਟਨਾ ਸਥਾਨ `ਤੇ ਪਹੁੰਚੇ ਅਤੇ ਜਾਂਚ ਆਰੰਭ ਦਿੱਤੀ । ਮੁਢਲੀ ਜਾਂਚ `ਚ ਪੁਰਾਣੀ ਰੰਜਸ਼ ਦੇ ਕਾਰਨ ਹੱਤਿਆ ਦੀ ਸੰਭਾਵਨਾ ਸਾਹਮਣੇ ਆ ਰਹੀ ਹੈ ।










