Patiala Help Club Logo

ਅੱਧੀ ਦਰਜਨ ਤੋਂ ਅਣਪਛਾਤੇ ਹਮਲਾਵਰਾਂ ਨੇ ਕੀਤਾ ਨੌਜਵਾਨ ਤੇ ਕਾਤਲਾਨਾ ਹਮਲਾ

ਚੰਡੀਗੜ੍ਹ, 12 ਨਵੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸ਼ਹਿਰ ਮਨੀਮਾਜਰਾ (Manimajra) ਵਿਖੇ ਅੱਧੀ ਦਰਜਨ ਤੋਂ ਵਧ ਨੌਜਵਾਨਾਂ ਵਲੋਂ ਇਕ ਨੌਜਵਾਨ ਨੇ ਤੇਜਧਾਰ ਹਥਿਆਰਾਂ (Sharp-edged weapons) ਨਾਲ ਹਮਲਾ ਕੀਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਮਨੀਮਾਜਰਾ ਸਥਿਤ ਆਈ. ਟੀ. ਪਾਰਕ ਖੇਤਰ ਵਿੱਚ ਜੋ ਆਪਣੇ ਦੋਸਤਾਂ ਨਾਲ ਚਾਹ ਪੀਣ ਗਏ ਇੱਕ ਨੌਜਵਾਨ `ਤੇ 16-17 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਹੈ ਵਾਲੇ ਹਮਲੇ ਵਿਚ ਜਖਮੀ (Injured) ਹੋਏ ਨੌਜਵਾਨ ਦੀ ਪਛਾਣ ਵਿਜੈ ਚੌੌਹਾਨ ਦੇ ਤੌੌਰ ‘ਤੇ ਹੋਈ ਹੈ । ਜ਼ਖ਼ਮੀ ਹਾਲਤ ਵਿੱਚ ਵਿਜੇ ਨੂੰ ਤੁਰੰਤ ਮਨੀਮਾਜਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕੀਤੀ ਜਾਂਚ

ਪ੍ਰਾਪਤ ਸੂਚਨਾ ਮੁਤਾਬਕ ਜਖਮੀ ਨੌਜਵਾਨ ਦੀ ਸਿ਼ਕਾਇਤ ਦੇ ਆਧਾਰ ‘ਤੇ ਪੁਲਸ ਵਲੋਂ ਇਸ ਮਾਮਲੇ ਵਿੱਚ ਐਫ. ਆਈ. ਆਰ. (FIR registered) ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸਿ਼ਕਾਇਤਕਰਤਾ ਵਿਜੇ ਚੌਹਾਨ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸ `ਤੇ ਤਲਵਾਰਾਂ, ਚਾਕੂਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਜਦੋਂ ਉਹ ਆਪਣੀ ਜਾਨ ਬਚਾਉਣ ਲਈ ਇੱਕ ਇਮਾਰਤ ਦੇ ਅੰਦਰ ਭੱਜਿਆ, ਤਾਂ ਹਮਲਾਵਰ ਉੱਥੇ ਵੀ ਉਸਦੇ ਪਿੱਛੇ ਪਹੁੰਚ ਗਏ ਅਤੇ ਉਸ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ ।

ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਪੁਲਸ ਨੂੰ ਦਿੱਤੀ ਆਪਣੀ ਸਿ਼ਕਾਇਤ ਵਿੱਚ ਵਿਜੇ ਨੇ ਦੱਸਿਆ ਕਿ ਉਹ ਆਪਣੇ ਦੋਸਤ ਅਮਿਤ ਉਰਫ਼ ਸੰਨੀ ਅਤੇ ਹੋਰ ਦੋਸਤਾਂ ਨਾਲ ਸੂਰਜਪੁਰ ਤੋਂ ਵਾਪਸ ਆ ਰਿਹਾ ਸੀ । ਰਸਤੇ ਵਿੱਚ ਉਹ ਸਾਰੇ ਆਈ. ਟੀ. ਪਾਰਕ ਸਥਿਤ ਇੰਦਰਾ ਕਲੋਨੀ ਵਿੱਚ ਚਾਹ ਪੀਣ ਲਈ ਰੁਕ ਗਏ, ਉੱਥੇ ਉਨ੍ਹਾਂ ਦੀ ਗੱਲਬਾਤ ਅਮਿਤ ਪੋਪਲਾ ਨਾਲ ਹੋ ਰਹੀ ਸੀ । ਇਸੇ ਦੌਰਾਨ ਉੱਥੇ ਮੌਜੂਦ `ਕਾਮਾ ਉਰਫ਼ ਪ੍ਰੈਸ` ਨਾਮਕ ਵਿਅਕਤੀ ਨੇ ਅਮਿਤ ਨੂੰ ਆਵਾਜ਼ ਮਾਰੀ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜੋ ਬਾਅਦ ਵਿੱਚ ਇਸ ਖੂਨੀ ਝੜਪ ਵਿੱਚ ਬਦਲ ਗਈ। ਪੁਲਸ ਹੁਣ ਹਮਲਾਵਰਾਂ ਦੀ ਭਾਲ ਕਰ ਰਹੀ ਹੈ ।

Advertisement

punjab hockey
Meeting