ਚੰਡੀਗੜ੍ਹ, 7 ਮਈ 2026 : ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਭੁੱਲਰ (Harcharan Bhullar) ਰਿਸ਼ਵਤ ਮਾਮਲੇ ਵਿਚ ਸੁਣਵਾਈ ਦੌਰਾਨ ਅਗਲੀ ਸੁਣਵਾਈ (Next hearing) 11 ਮਈ ‘ਤੇ ਪਾ ਦਿੱਤੀ ਗਈ ਹੈ ।
ਕਿਸ ਕਾਰਨ ਪਾ ਦਿੱਤੀ ਗਈ ਅਗਲੀ ਸੁਣਵਾਈ
ਰਿਸ਼ਵਤ ਮਾਮਲੇ `ਚ ਫਸੇ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. (Suspended D. I. G.) ਹਰਚਰਨ ਸਿੰਘ ਭੁੱਲਰ ਦੇ ਮਾਮਲੇ `ਚ ਬੁੱਧਵਾਰ ਨੂੰ ਸੀ. ਬੀ. ਆਈ. ਵੱਲੋਂ ਸਰਕਾਰੀ ਵਕੀਲ ਦੀ ਬੇਨਤੀ `ਤੇ ਵਿਸ਼ੇਸ਼ ਅਦਾਲਤ ਨੇ ਕਾਰਵਾਈ ਨੂੰ 11 ਮਈ ਤੱਕ ਮੁਲਤਵੀ ਕਰ ਦਿੱਤਾ । ਅਗਲੀ ਤਰੀਕ `ਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 4 ਤਹਿਤ ਜਲਦੀ ਸੁਣਵਾਈ ਤੈਰੋਜ਼ਾਨਾ ਟ੍ਰਾਇਲ ਸ਼ੁਰੂ ਕਰਨ ਦੇ ਸਬੰਧ `ਤੇ ਬਹਿਸ ਹੋਵੇਗੀ ।
ਅਦਾਲਤ ਨੇ ਕੀ ਸਪੱਸ਼ਟ ਕੀਤਾ ਹੈ
ਮਾਮਲੇ ਦੀ ਪਿਛਲੀ ਤਰੀਕ `ਤੇ ਬਚਾਅ ਧਿਰ ਜਵਾਬ ਦਾਇਰ ਕਰ ਕੇ ਸੀ. ਬੀ. ਆਈ. (C. B. I.) ਦੀ ਅਰਜ਼ੀ ਦਾ ਵਿਰੋਧ ਕਰ ਚੁੱਕੀ ਹੈ । ਬਚਾਅ ਧਿਰ ਦੀ ਬੇਨਤੀ `ਤੇ ਅਦਾਲਤ ਨੇ ਨਿਰਦੇਸ਼ ਦਿੱਤਾ ਕਿ 24 ਅਪ੍ਰੈਲ ਨੂੰ ਮੁਲਜ਼ਮਾਂ ਨੂੰ ਮੁਹੱਈਆ ਕਰਵਾਏ ਗਏ ਡਾਟਾ ਦੀ ਜਾਂਚ ਅਗਲੀ ਤਰੀਕ ਤੱਕ ਪੂਰੀ ਕਰ ਲਈ ਜਾਵੇ । ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਮੰਤਵ ਲਈ ਇਹ ਅੰਤਿਮ ਮੁਲਤਵੀ ਹੋਵੇਗੀ ।
ਮੁਲਜਮ ਦੀ ਮੰਗ ਤੇ ਸੀ. ਬੀ. ਆਈ. ਨੇ ਕੀਤਾ ਜਵਾਬ ਦਾਇਰ
ਮੁਲਜ਼ਮ ਐੱਚ. ਐੱਸ. ਭੁੱਲਰ ਵੱਲੋਂ ਧਾਰਾ 230 ਬੀ. ਐੱਨ. ਐੱਸ. ਤਹਿਤ ਅਣ-ਰਿਲਾਇਡ ਦਸਤਾਵੇਜ਼ਾਂ ਦੀ ਮੰਗ ਤੇ ਸੀ. ਬੀ. ਆਈ. ਨੇ ਜਵਾਬ ਦਾਇਰ ਕੀਤਾ ਹੈ ਤੇ ਉਸ ਦੀ ਕਾਪੀ ਬਚਾਅ ਧਿਰ ਨੂੰ ਉਪਲਬੱਂਧ ਕਰਵਾ ਦਿੱਤੀ ਗਈ । ਇਸ ਅਰਜ਼ੀ `ਤੇ ਵੀ ਅਗਲੀ ਤਰੀਕ ਨੂੰ ਬਹਿਸ ਹੋਵੇਗੀ । ਸਹਿ-ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਦੁਆਰਾ ਮੰਗੇ ਗਏ ਅਣ-ਰਿਲਾਇਡ ਦਸਤਾਵੇਜ਼ਾਂ ਦੀ ਸੂਚੀ ਸੀ. ਬੀ. ਆਈ. ਨੇ ਅਦਾਲਤ `ਚ ਪੇਸ਼ ਕੀਤੀ ਤੇ ਨਾਲ ਹੀ ਪਹਿਲਾਂ ਦਾਇਰ ਸੂਚੀ ਦੇ ਸੀਰੀਅਲ ਨੰਬਰ 3 ਤੇ 4 `ਚ ਮੰਗੇ ਗਏ ਦਸਤਾਵੇਜ਼ਾਂ ਦਾ ਬਿਓਰਾ ਵੀ ਸਪੱਸ਼ਟ ਕੀਤਾ ਗਿਆ ।
ਕੀ ਹੁਕਮ ਦਿੱਤਾ ਮਾਨਯੋਗ ਅਦਾਲਤ ਨੇ
ਦੋਵਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਕੀਲਾਂ ਰਾਹੀਂ ਇਸ ਦੀ ਕਾਪੀ ਮੁਹੱਈਆ ਕਰਵਾਈ ਗਈ । ਇਸ ਤੋਂ ਬਾਅਦ ਇਸ ਅਰਜ਼ੀ ਦਾ ਕੋਈ ਮਾਇਨਾ ਨਾ ਹੋਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ । ਅਦਾਲਤ ਨੇ ਹੁਕਮ ਦਿੱਤਾ ਕਿ ਦੋਵੇਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ `ਚ ਹੀ ਰੱਖਿਆ ਜਾਵੇ ਤੇ ਅਗਲੀ ਤਰੀਕ `ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇ ।










