ਹਾਈਕੋਰਟ ਨੇ ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

ਚੰਡੀਗੜ੍ਹ, 9 ਐਪ੍ਰਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਅੱਜ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਇਕ ਅਹਿਮ ਫ਼ੈਸਲਾ (Decision) ਲਿਆ ਗਿਆ ਹੈ ।

ਕੀ ਅਹਿਮ ਫ਼ੈਸਲਾ ਲਿਆ ਗਿਆ ਹੈ ਹਾਈਕੋਰਟ ਵਲੋਂ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੋ ਅੱਜ ਇਕ ਅਹਿਮ ਫ਼ੈਸਲਾ ਕੋਟਕਪੁਰਾ ਗੋਲੀਕਾਂਡ (Kotkapura firing incident) ਮਾਮਲੇ ਵਿਚ ਲਿਆ ਹੈ ਉਹ ਇਹ ਹੈ ਕਿ ਹਾਈਕੋਰਟ ਦੇ ਹੁਕਮਾਂ ਤੇ ਕੋਟਕਪੁਰਾ ਗੋਲੀਕਾਂਡ ਮਾਮਲਾ ਜੋ ਕਿ ਪਹਿਲਾਂ ਫਰੀਦਕੋਟ ਦੀ ਜਿਲਾ ਅਦਾਲਤ ਵਿਚ ਸੀ ਨੂੰ ਤਬਦੀਲ ਕਰਕੇ ਹੁਣ ਚੰਡੀਗੜ੍ਹ ਦੀ ਜਿਲਾ ਅਦਾਲਤ (Chandigarh District Court) ਵਿਚ ਭੇਜ ਦਿੱਤਾ ਗਿਆ ਹੈ ।

ਅਜਿਹਾ ਹੀ ਇਕ ਫ਼ੈਸਲਾ ਪਹਿਲਾਂ ਹੀ ਗਿਆ ਸੀ ਲਿਆ

ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਹਾਈਕੋਰਟ ਵਲੋਂ ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਫਰੀਦਕੋਟ ਜਿ਼ਲਾ ਅਦਾਲਤ ਤੋਂ ਬਦਲ ਕੇ ਚੰਡੀਗੜ੍ਹ ਜਿਲਾ ਅਦਾਲਤ ਵਿਚ ਤਬਦੀਲ ਕੀਤਾ ਗਿਆ ਹੈ ਤੋਂ ਪਹਿਲਾਂ ਜੁਲਾਈ 2024 ’ਚ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਵੀ ਹਾਈਕੋਰਟ ਵੱਲੋਂ ਚੰਡੀਗੜ੍ਹ ਤਬਦੀਲ ਕੀਤਾ ਜਾ ਚੁੱਕਾ ਹੈ ।

ਦੱਸਣਯੋਗ ਹੈ ਕਿ 14 ਅਕਤੂਬਰ 2015 ਨੂੰ ਹੀ ਕੋਟਕਪੁਰਾ ਘਟਨਾ ਤੋਂ ਕੁਝ ਘੰਟਿਆਂ ਬਾਅਦ ਬਹਿਬਲ ਕਲਾਂ ਵਿੱਚ ਪੁਲਸ ਨੇ ਪ੍ਰਦਰਸ਼ਨਕਾਰੀਆਂ `ਤੇ ਗੋਲੀ ਚਲਾਈ ਸੀ, ਜਿਸ ਵਿੱਚ ਦੋ ਸਿੱਖ ਨੌਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ । ਕੋਟਕਪੁਰਾ ਵਿਖੇ ਹੋਈ ਫਾਇਰਿੰਗ ’ਚ ਨੌਜਵਾਨ ਅਜੀਤ ਸਿੰਘ ਦੇ ਪੱਟ ’ਚ ਗੋਲੀ ਵੱਜੀ ਸੀ ।