ਮੁੱਲਾਂਪੁਰ ਦਾਖਾ, 7 ਮਈ 2026 : ਪੰਜਾਬ ਦੇ ਮੁੱਲਾਂਪੁਰ ਦਾਖਾ (Mullanpur Dakha) ਨੇੜਲੇ ਪਿੰਡ ਪਮਾਲ ਵਿਖੇ ਇਕ ਪਤੀ-ਪਤਨੀ ਵਲੋਂ ਜਹਿਰ ਖਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅੁਸਾਰ ਪਿੰਡ ਪਮਾਲ ’ਚ ਜੋ ਪਤੀ-ਪਤਨੀ ਵਲੋਂ ਜਹਿਰ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (55) ਅਤੇ ਉਸ ਦੀ ਪਤਨੀ ਨਰਿੰਦਰ ਕੌਰ (48) ਵਜੋ ਹੋਈ ਹੈ । ਮਿਲੀਆਂ ਸੂਚਨਾਵਾਂ ਮੁਤਾਬਕ ਦੋਵੇਂ ਕਾਫੀ ਸਮੇਂ ਤੋਂ ਮਾਨਸਿਕ ਤਣਾਅ (Mental stress) ਵਿਚ ਰਹਿ ਰਹੇ ਸਨ, ਜਿਨ੍ਹਾਂ ਨੇ ਅਪਣੀ ਜ਼ਮੀਨ ਵੇਚ ਕੇ ਅਪਣੇ ਦੋ ਬੱਚਿਆਂ (ਪੁੱਤਰ ਅਤੇ ਧੀ) ਨੂੰ ਵਿਦੇਸ਼ ਭੇਜਿਆ ਸੀ ਜਿਹੜੇ ਪਿਛਲੇ 4-5 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ ।
ਪੁੱਤਰ ਕਰਦਾ ਰਿਹਾ ਫੋੋਨ ਪਰ ਨਾ ਚੁੱਕਿਆ ਮਾਪਿਆਂ ਨੇ
ਉਨ੍ਹਾਂ ਦਾ ਇਕ ਪੁੱਤਰ ਸੁਖਮਿੰਦਰ ਸਿੰਘ (22) ਲੁਧਿਆਣਾ ਵਿਚ ਨੌਕਰੀ ਕਰਦਾ ਹੈ ਅਤੇ ਜਦੋਂ ਉਹ ਬੁਧਵਾਰ ਸਵੇਰੇ ਤੜਕੇ ਲਗਭਗ 3 ਵਜੇ ਘਰ ਵਾਪਸ ਆਇਆ ਤਾਂ ਉਸ ਨੇ ਮਾਪਿਆਂ ਨੂੰ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ । ਘਰ ਆ ਕੇ ਵੇਖਿਆ ਤਾਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਦੋਵੇਂ ਬੇਹੋਸ਼ ਹਾਲਤ ਵਿਚ ਬਿਸਤਰੇ ’ਤੇ ਪਏ ਸਨ । ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਪਤੀ-ਪਤਨੀ ਨੇ ਅਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ।
ਕੀ ਲਿਖਿਆ ਸੁਸਾਇਡ ਨੋਟ ਵਿਚ
ਉਨ੍ਹਾਂ ਲਿਖਿਆ ਕਿ ਉਹ ਅਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕ ਰਹੇ ਹਨ ਅਤੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਤੰਗ ਨਾ ਕੀਤਾ ਜਾਵੇ। ਉਨ੍ਹਾਂ ਅਪਣੇ ਬੱਚਿਆਂ ਤੋਂ ਮੁਆਫ਼ੀ ਵੀ ਮੰਗੀ ਹੈ । ਪੁਲਸ ਵਲੋਂ ਸੁਸਾਈਡ ਨੋਟ (Suicide note) ਕਬਜ਼ੇ ਵਿਚ ਲੈ ਕੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ (Postmortem) ਕਰਵਾ ਕੇ ਪਰਿਵਾਰ ਨੂੰ ਸੌਂਪ ਦਿਤਾ ਗਿਆ ਹੈ ।










