Patiala Help Club Logo

ਘਰੇਲੂ ਕਲੇਸ਼ ਕਾਰਨ ਪਤੀ-ਪਤਨੀ ਨੇ ਨਹਿਰ `ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਹਰਿਆਣਾ, 21 ਅਧੀਨ ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਪਿੰਡ ਬਸੀ ਮਰੂਫ ਵਿਖੇ ਪਤੀ-ਪਤਨੀ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹਨ ਇਹ ਪਤੀ-ਪਤਨੀ

ਮਿਲੀ ਜਾਣਕਾਰੀ ਅਨੁਸਾਰ ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਬਸੀ ਮਰੂਫ (Village Bassi Maruf) ਵਿਖੇ ਬੀਤੀ ਰਾਤ ਇਕ ਪ੍ਰਵਾਸੀ ਪਤੀ-ਪਤਨੀ ਨੇ ਨਹਿਰ `ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੀ ਪਛਾਣ ਆਰਿਫ਼ (25) ਪੁੱਤਰ ਕਾਸਿਮ (ਵਾਸੀ ਪਿੰਡ ਡਹੇਲ, ਥਾਣਾ ਜ਼ਰੀਫ਼ ਨਗਰ, ਜ਼ਿਲਾ ਬਦਾਯੂੰ, ਉੱਤਰ ਪ੍ਰਦੇਸ਼) ਅਤੇ ਉਸ ਦੀ ਪਤਨੀ ਸ਼ਹਿਨਾਜ਼ (25) ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਮ੍ਰਿਤਕ ਜੋੜੇ ਦਾ ਵਿਆਹ ਮਹਿਜ਼ 4 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਮ੍ਰਿਤਕ ਸ਼ਹਿਨਾਜ਼ ਗਰਭਵਤੀ ਸੀ ।

ਕੀ ਮਾਮਲਾ ਸਾਹਮਣੇ ਆਇਆ ਪੁਲਸ ਅਨੁਸਾਰ

ਪੁਲਸ ਅਨੁਸਾਰ ਲੰਘੇ ਕੱਲ ਦਿਨ ਵੇਲੇ ਵੀ ਦੋਵਾਂ ਨੂੰ ਨਹਿਰ ਦੇ ਕੰਢੇ ਆਪਸ `ਚ ਲੜਦੇ-ਝਗੜਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਚਲੇ ਗਏ ਸਨ ਪਰ ਰਾਤ ਨੂੰ ਘਰ `ਚ ਮੁੜ ਕਲੇਸ਼ ਹੋ ਗਿਆ । ਰਾਤ ਕਰੀਬ 11 ਵਜੇ ਸ਼ਹਿਨਾਜ਼ ਨੇ ਆਪਣੇ ਪਤੀ ਆਰਿਫ਼ ਨੂੰ ਕਿਹਾ ਕਿ ਉਸ ਨੂੰ ਰੋਪੜ ਸਥਿਤ ਉਸ ਦੇ ਪੇਕੇ ਘਰ ਭੇਜ ਦਿੱਤਾ ਜਾਵੇ । ਇਸ `ਤੇ ਆਰਿਫ਼ ਉਸ ਨੂੰ ਮੋਟਰਸਾਈਕਲ `ਤੇ ਬਿਠਾ ਕੇ ਘਰੋਂ ਨਿਕਲਿਆ, ਪਰ ਪੇਕੇ ਛੱਡਣ ਦੀ ਬਜਾਏ ਦੋਵਾਂ ਨੇ ਬਸੀ ਮਰੂਫ ਨਹਿਰ `ਚ ਛਾਲ ਮਾਰ ਦਿੱਤੀ । ਪੁਲਸ ਨੂੰ ਇਨ੍ਹਾਂ ਦਾ ਮੋਟਰਸਾਈਕਲ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਇਆ ਹੈ । ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ `ਬਾਬਾ ਦੀਪ ਸਿੰਘ ਸੇਵਾ ਦਲ` ਦੀ ਟੀਮ ਦੇ ਗੋਤਾਖੋਰਾਂ ਨੇ ਪਤੀ-ਪਤਨੀ ਦੀਆਂ ਲਾਸ਼ਾਂ (Corpses) ਨੂੰ ਨਹਿਰ `ਚੋਂ ਬਾਹਰ ਕੱਢਿਆ ।

Advertisement