Patiala Help Club Logo

ਰਾਜਸਥਾਨ ਵਿਚ ਦੁਕਾਨ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਦੀ ਹੋਈ ਮੌਤ

ਰਾਜਸਥਾਨ, 9 ਨਵੰਬਰ 2026 : ਭਾਰਤ ਦੇਸ਼ ਦੇ ਸੂੂਬੇ ਰਾਜਸਥਾਨ (Rajasthan) ਦੇ ਜਿਲਾ ਪਾਲੀ ਵਿਖੇ ਪਟਾਕਿਆਂ ਦੀ ਚਿੰਗਾਰੀ ਨਾਲ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਪਤੀ-ਪਤਨੀ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜਿਲਾ ਪਾਾਲੀ (Pali District) ਵਿਖੇ ਜੋ ਬੀਤੀ ਦੀਵਾਲੀ ਦੀ ਰਾਤ ਪਟਾਕਿਆਂ ਦੀ ਚਿੰਗਾਰੀ ਕਾਰਨ ਕਾਂਗਰਸੀ ਕੌਂਸਲਰ ਦੀ ਕਾਸਮੈਟਿਕਸ ਦੀ ਦੁਕਾਨ ਵਿਚ ਅੱਗ ਲੱਗ (Catch fire) ਗਈ ਅਤੇ ਨਾਲ ਦੀਆਂ ਵੀ ਦੋ ਦੁਕਾਨਾਂ ਅੱਗ ਦੀ ਲਪੇਟ ਵਿਚ ਆ ਗਈਆਂ ਹਨ ਵਾਲੇ ਵਾਪਰੇ ਹਾਦਸੇ ਵਿਚ ਕਾਂਗਰਸ ਕੌਂਸਲਰ ਅਤੇ ਉਸਦੀ ਜੋ ਪਤਨੀ ਦੀ ਮੌੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ ਮਹਿਲਾ ਦੀ ਪਛਾਣ 68 ਸਾਲਾ ਊਸ਼ਾ ਦੇਵੀ ਪੂਨਾਮੀਆ ਅਤੇ ਪਤੀ ਦੀ ਪਛਾਣ 73 ਸਾਲਾ ਪ੍ਰਕਾਸ਼ ਪੂਨਾਮੀਆ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਹਾਂ ਨੂੰ ਬਚਾਉਣ ਦੀ ਕੋਸਿ਼ਸ਼਼ ਕਰਦੇ ਸਮੇਂ ਪ੍ਰਕਾਸ਼ ਦੇ ਵੱਡੇ ਭਰਾ ਗੌਤਮ ਪੂਨਾਮੀਆ ਗੰਭੀਰ ਰੂਪ ਵਿਚ ਝੁਲਸ ਗਏ ।

ਕੀ ਜਾਣਕਾਰੀ ਦਿੱਤੀ ਪੁੁਲਸ ਅਧਿਕਾਰੀ ਨੇ

ਉਕਤ ਵਾਪਰੇ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਫਾਲਨਾ ਪੁਲਸ ਸਟੇਸ਼ਨ ਦੇ ਅਧਿਕਾਰੀ ਪੰਨਾ ਰਾਮ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਵੇਲੇ ਫਾਲਨਾ ਕਸਬੇ `ਚ ਮੰਦਰ ਨੇੜੇ ਵਾਪਰਿਆ । ਕੁਝ ਲੋਕ ਸੜਕ `ਤੇ ਪਟਾਕੇ ਚਲਾ ਰਹੇ ਸਨ । ਪਟਾਕਿਆਂ ਦੀ ਇਕ ਚਿੰਗਾਰੀ ਪੂਨਾਮੀਆ ਪਰਿਵਾਰ ਦੀ ਦੁਕਾਨ ਦੇ ਬਾਹਰ ਵਿਕਰੀ ਲਈ ਰੱਖੇ ਪਟਾਕਿਆਂ `ਤੇ ਡਿੱਗ ਪਈ, ਜਿਸ ਨਾਲ ਅੱਗ ਲੱਗ ਗਈ ।

ਪਰਿਵਾਰ ਨੇ ਆਪਣੀ ਕਾਸਮੈਟਿਕਸ ਅਤੇ ਬੈਟਰੀ ਦੀ ਦੁਕਾਨ ਦੇ ਬਾਹਰ ਪਟਾਕਿਆਂ ਦਾ ਸਟਾਲ ਵੀ ਲਗਾਇਆ ਹੋਇਆ ਸੀ । ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨੇ ਦੋਵਾਂ ਦੁਕਾਨਾਂ ਨੂੰ ਆਪਣੀ ਲਪੇਟ `ਚ ਲੈ ਲਿਆ । ਸਟੇਸ਼ਨ ਅਧਿਕਾਰੀ ਨੇ ਦੱਸਿਆ ਕਿ ਅੱਗ ਤੋਂ ਬਚਣ ਲਈ, ਊਸ਼ਾ ਦੇਵੀ ਦੁਕਾਨ ਦੇ ਬੇਸਮੈਂਟ `ਚ ਗਈ, ਜਿੱਥੇ ਧੂੰਏਂ ਕਾਰਨ ਉਸ ਦੀ ਦਮ ਘੁੱਟਣ ਨਾਲ ਮੌਤ ਹੋ ਗਈ । ਉਸ ਦਾ ਪਤੀ ਪ੍ਰਕਾਸ਼ ਵੀ ਦੁਕਾਨ `ਚ ਫਸ ਗਿਆ ਅਤੇ ਸੜਨ ਨਾਲ ਉਸ ਦੀ ਮੌਤ ਹੋ ਗਈ ।

Advertisement

punjab hockey