ਛੋਟੇ ਭਰਾ ਦਾ ਗੰਢਾਸੇ ਨਾਲ ਕਤਲ ਕਰਕੇ ਪਤੀ ਪਤਨੀ ਸਮੇਤ ਫ਼ਰਾਰ

ਮਥੁਰਾ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਭਰਾ ਵਲੋਂ ਹੀ ਭਰਾ ਦਾ ਗੰਢਾਸਾ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ ਜੋ ਫਰਾਰ ਹੋ ਗਏ

ਉੱਤਰ ਪ੍ਰਦੇਸ਼ ਦੇ ਮਥੁਰਾ ਜਿਲਾ (Mathura District) `ਚ ਪਰਿਵਾਰਕ ਵਿਵਾਦ ਕਾਰਨ ਵੱਡੇ ਭਰਾ ਨੇ ਆਪਣੇ ਛੋਟੇ ਭਰਾ `ਤੇ ਕਥਿਤ ਤੌਰ `ਤੇ ਗੰਡਾਸੇ ਨਾਲ ਹਮਲਾ (Attack with a machete) ਕਰ ਕੇ ਉਸ ਦਾ ਕਤਲ (Murder) ਕਰ ਦਿੱਤਾ । ਘਟਨਾ ਤੋਂ ਬਾਅਦ ਮੁਲਜ਼ਮ ਮੇਘਸਿ਼ਆਮ ਸਿੰਘ ਆਪਣੀ ਪਤਨੀ ਦੁਰਗੇਸ਼ ਸਮੇਤ ਫ਼ਰਾਰ ਹੋ ਗਿਆ ਹੈ । ਗੋਵਰਧਨ ਖੇਤਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਅਨਿਲ ਕੁਮਾਰ ਸਿੰਘ ਅਨੁਸਾਰ, ਇਹ ਘਟਨਾ ਮੰਗਲਵਾਰ ਰਾਤ ਮਗੋਰਰਾ ਥਾਣਾ ਖੇਤਰ ਦੀ ਸੌਂਖ ਪੁਲਸ ਚੌਕੀ ਇਲਾਕੇ ਦੇ ਅਹਿਮਲ ਪਿੰਡ ਵਿਖੇ ਵਾਪਰੀ ।

ਕੌਣ ਹੈ ਜੋ ਉਤਾਰ ਦਿੱਤਾ ਗਿਆ ਮੌਤ ਦੇ ਘਾਟ

ਸ਼ੁਰੂਆਤੀ ਜਾਂਚ `ਚ ਸਾਹਮਣੇ ਆਇਆ ਕਿ ਮਜ਼ਦੂਰੀ ਕਰ ਕੇ ਘਰ ਪਰਤੇ ਮੇਘਸ਼ਿਆਮ ਸਿੰਘ ਨੂੰ ਉਸ ਦੀ ਪਤਨੀ ਨੇ ਸਿ਼ਕਾਇਤ ਕੀਤੀ ਕਿ ਉਸ ਦਾ ਛੋਟਾ ਭਰਾ ਨਿਰੰਜਨ (35) ਉਸ ’ਤੇ ਗਲਤ ਨਜ਼ਰ ਰੱਖਦਾ ਹੈ । ਇਸ ਤੋਂ ਭੜਕੇ ਮੇਘਸ਼ਿਆਮ ਨੇ ਰੋਟੀ ਖਾਣ ਬੈਠੇ ਆਪਣੇ ਭਰਾ ਨਿਰੰਜਨ `ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ । ਹਮਲੇ `ਚ ਨਿਰੰਜਨ ਦੀ ਗਰਦਨ, ਕੰਨ ਅਤੇ ਹੱਥ `ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ ।

ਦੋਹਾਂ ਭਰਾਵਾਂ ਦਾ ਵਿਆਹ ਦੋਵੇਂ ਸਕੀਆਂ ਭੈਣਾਂ ਨਾਲ ਸੀ ਹੋਇਆ

ਬਚਾਅ ਕਰਨ ਆਈ ਮਾਂ ਲੌਂਗਾ ਦੇਵੀ ਵੀ ਜ਼ਖਮੀ ਹੋ ਗਈ । ਪੁਲਸ ਅਨੁਸਾਰ ਦੋਵਾਂ ਭਰਾਵਾਂ ਦਾ ਵਿਆਹ ਲੱਗਭਗ 8 ਸਾਲ ਪਹਿਲਾਂ ਰਾਜਸਥਾਨ ਦੇ ਭਰਤਪੁਰ ਜਿ਼ਲਾ ਦੀਆਂ 2 ਸਕੀਆਂ ਭੈਣਾਂ ਨਾਲ ਹੋਇਆ ਸੀ । ਪਰਿਵਾਰ `ਚ ਲੰਬੇ ਸਮੇਂ ਤੋਂ ਅਣਬਣ ਅਤੇ ਤਣਾਅ ਬਣਿਆ ਹੋਇਆ ਸੀ, ਜਿਸ ਕਾਰਨ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ ।