ਅਲੱਪੁਝਾ (ਕੇਰਲ), 11 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਜਿਲਾ ਕੋਮਮੈਡੀ ਵਿਖੇ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਤੇ ਹਥੌੜੇ ਨਾਲ ਹਮਲਾ (Hammer attack) ਕਰਕੇ ਜ਼ਖ਼ਮੀ (Injured) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੀ ਕਾਰਨ ਰਿਹਾ ਹਥੌੜੇ ਨਾਲ ਹਮਲਾ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਕੇਰਲ ਦੇ ਜਿਲਾ ਕੋਮਮੈਡੀ (District Comedy) ਵਿਖੇ ਆਪਣੀ ਪਤਨੀ ਨੂੰ ਕਥਿਤ ਤੌਰ `ਤੇ ਫੋਨ `ਤੇ ਮੈਸੇਜ ਭੇਜਣ ਨੂੰ ਲੈ ਕੇ ਇਕ ਪਤੀ ਨੋ ਗੁਆਂਢੀ `ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਬਿਨ ਰਾਜ (Sibin Raj) ਨਾਮ ਦੇ ਵਿਅਕਤੀ ਨੂੰ ਹਮਲੇ `ਚ ਸਿਰ `ਚ ਗੰਭੀਰ ਸੱਟਾਂ ਆਈਆਂ ਹਨ ਅਤੇ ਉਸ ਦਾ ਇਕ ਨਿੱਜੀ ਹਸਪਤਾਲ `ਚ ਇਲਾਜ ਕੀਤਾ ਜਾ ਰਿਹਾ ਹੈ ।
ਪੁਲਸ ਵਲੋਂ ਮੁਲਜਮ ਦੀ ਭਾਲ ਜਾਰੀ
ਇਹ ਘਟਨਾ ਸੋਮਵਾਰ ਦੁਪਹਿਰ ਨੂੰ ਜਿ਼ਲਾ ਕੋਮਮੈਡੀ ਕੋਲ ਹੋਈ । ਪੁਲਸ ਅਨੁਸਾਰ ਰਾਜ ਨੇ ਕਥਿਤ ਤੌਰ `ਤੇ ਆਪਣੇ ਗੁਆਂਢੀ ਜੋਜੀ (ਮੁਲਜ਼ਮ) ਦੀ ਪਤਨੀ ਨੂੰ ਇਕ ਨਿੱਜੀ ਮੈਸੇਜ ਭੇਜਿਆ ਸੀ । ਦੋਵਾਂ ਦੇ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਣ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ `ਤੇ ਰਾਜ `ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ ।








